ਈ ਸੀ ਐਚ ਐਸ ਵਲੋਂ ਮੁਹਾਲੀ, ਚੰਡੀਗੜ੍ਹ ਅਤੇ ਪੰਚਕੂਲਾ ਦੇ 20 ਹਸਪਤਾਲਾਂ ਦੀ ਮਾਨਤਾ ਰੱਦ

ਈ ਸੀ ਐਚ ਐਸ ਵਲੋਂ ਮੁਹਾਲੀ, ਚੰਡੀਗੜ੍ਹ ਅਤੇ ਪੰਚਕੂਲਾ ਦੇ 20 ਹਸਪਤਾਲਾਂ ਦੀ ਮਾਨਤਾ ਰੱਦ

ਸੂਚੀ ਵਿੱਚ ਮੁਹਾਲੀ ਦੇ 10, ਚੰਡੀਗੜ੍ਹ ਦੇ 7 ਅਤੇ ਪੰਚਕੂਲਾ ਦੇ 3 ਹਸਪਤਾਲ ਸ਼ਾਮਿਲ
ਐਸ ਏ ਐਸ ਨਗਰ, 10 ਅਪ੍ਰੈਲ (ਸ.ਬ.) ਐਕਸ ਸਰਵਿਸਮੈਨ ਕੰਟਰੀਬਿਊਟਰੀ ਹੈਲਥ ਸਕੀਮ (ਈ ਸੀ ਐਚ ਐਸ) ਜਿਸਦੇ ਤਹਿਤ ਸਾਬਕਾ ਫੌਜੀਆਂ ਨੂੰ ਵੱਖ ਵੱਖ ਨਿੱਜੀ ਹਸਪਤਾਲਾਂ ਵਿੱਚ ਮੁਫਤ ਇਲਾਜ ਦੀ ਸਹੂਲੀਅਤ ਮੁਹਈਆ ਕਰਵਾਈ ਜਾਂਦੀ ਹੈ, ਵਲੋਂ ਫੋਰਟਿਸ ਹਸਪਤਾਲ ਮੁਹਾਲੀ ਦੀ ਮਾਨਤਾ ਰੱਦ ਕੀਤੇ ਜਾਣ ਤੋਂ ਬਾਅਦ ਹੁਣ ਟ੍ਰਾਈਸਿਟੀ ਦੇ 20 ਹੋਰ ਨਿੱਜੀ ਹਸਪਤਾਲਾਂ ਦੀ ਮਾਨਤਾ ਰੱਦ ਕਰਕੇ ਸਾਬਕਾ ਫੌਜੀਆਂ ਨੂੰ ਇਹਨਾਂ ਨਿੱਜੀ ਹਸਪਤਾਲਾਂ ਵਿੱਚ ਰੈਫਰ ਕਰਨ ਦੀ ਕਾਰਵਾਈ ਤੇ ਰੋਕ ਲਗਾ ਦਿੱਤੀ ਗਈ ਹੈ| ਇਸ ਸੂਚੀ ਵਿੱਚ ਮੁਹਾਲੀ ਦੇ 10, ਪੰਚਕੂਲਾ ਦੇ 3 ਅਤੇ ਚੰਡੀਗੜ੍ਹ ਦੇ 7 ਨਿੱਜੀ ਹਸਪਤਾਲਾਂ ਤੋਂ ਇਲਾਵਾ ਰੋਪੜ ਦੇ 4, ਲੁਧਿਆਣਾ ਦੇ 9 ਅਤੇ ਬਰਨਾਲਾ ਦੇ ਇੱਕ ਨਿੱਜੀ ਹਸਪਤਾਲ ਦੀ ਮਾਨਤਾ ਵੀ ਰੱਦ ਕਰ ਦਿੱਤੀ ਗਈ ਹੈ|
ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈਲ ਮੁਹਾਲੀ ਦੇ ਪ੍ਰਧਾਨ ਲੈਫ. ਕਰਨਲ ਐਸ ਐਸ ਸੋਹੀ (ਰਿਟਾ) ਨੇ ਦੱਸਿਆ ਕਿ ਈ ਸੀ ਐਚ ਐਸ ਵਲੋਂ ਇਹਨਾਂ ਨਿੱਜੀ ਹਸਪਤਾਲਾਂ ਦੀ ਮਾਨਤਾ ਰੱਦ ਕਰਨ ਦਾ ਫੈਸਲਾ ਮਾਰਚ ਦੇ ਅਖੀਰਲੇ ਹਫਤੇ ਤੋਂ ਲਾਗੂ ਕੀਤਾ ਜਾ ਚੁੱਕਿਆ ਹੈ| ਉਹਨਾਂ ਦੱਸਿਆ ਕਿ ਇਸ ਸੰਬੰਧੀ ਉਹਨਾਂ ਨੇ ਈ ਸੀ ਐਚ ਐਸ ਚੰਡੀਮੰਦਰ ਦੇ ਡਾਇਰੈਕਟਰ ਤੋਂ ਜਾਣਕਾਰੀ ਮੰਗੀ ਸੀ ਪਰੰਤੂ ਉਹਨਾਂ ਨੂੰ ਲੋੜੀਂਦੀ ਜਾਣਕਾਰੀ ਦੇਣ ਤੋਂ ਨਾਂਹ ਕਰਨ ਉਪਰੰਤ ਉਹਨਾਂ ਵਲੋਂ ਦਿੱਲੀ ਹੈਡਕੁਆਟਰ ਤੋਂ ਇਹ ਜਾਣਕਾਰੀ ਮੰਗੀ ਗਈ ਕਿ ਸਾਬਕਾ ਫੌਜੀਆਂ ਲਈ ਚਲਾਈ ਜਾਂਦੀ ਇਸ ਸਕੀਮ ਬਾਰੇ ਸਾਬਕਾ ਫੌਜੀਆਂ ਨੂੰ ਲੋੜੀਂਦੀ ਜਾਣਕਾਰੀ ਦਿੱਤੀ ਜਾਵੇ|
ਉਹਨਾਂ ਦੱਸਿਆ ਕਿ ਹੈਡ ਕੁਆਟਰ ਵਲੋਂ ਜਾਰੀ ਸੂਚੀ ਅਨੁਸਾਰ ਸੈਕਟਰ 70 ਵਿਚਲੇ ਅਮਰ ਹਸਪਤਾਲ, ਸਿਲਵਰ ਓਕਸ ਹਸਪਤਾਲ, ਫੇਜ਼ 9, ਕਾਸਮੋ ਹਸਪਤਾਲ, ਫੇਜ਼ 8, ਚੀਮਾ ਮੈਡੀਕਲ ਕਾਂਪਲਕਸ ਫੇਜ਼ 4, ਏਸ ਹਾਰਟ ਐਂਡ ਵੈਸਕੁਲਰ ਇੰਸਟੀਚਿਊਟ, ਸੈਕਟਰ 69, ਕੌਸ਼ਲ ਹਸਪਤਾਲ (ਖਰੜ), ਕੰਬੋਜ ਮਲਟੀ ਸਪੈਸ਼ਲਿਟੀ ਹਸਪਤਾਲ (ਖਰੜ), ਹੈਲਥ ਸ਼ਯੋਰ ਮਲਟੀ ਸਪੈਸ਼ਲਿਟੀ ਹਸਪਤਲ (ਖਰੜ), ਬਹਿਗਲ ਇਸਟੀਚਿਊਟ ਆਫ ਆਈ ਟੀ ਐਂਡ ਰੇਡੀਏਸ਼ਨ, ਉਦਯੋਗਿਕ ਖੇਤਰ ਫੇਜ਼ 8 ਬੀ ਅਤੇ ਜੇ ਪੀ ਆਈ ਹਸਪਤਾਲ ਫੇਜ਼ 7, ਦੀ ਮਾਨਤਾ ਰੱਦ ਕੀਤੀ ਗਈ ਹੈ| ਚੰਡੀਗੜ੍ਹ ਦੇ ਲੈਂਡਮਾਰਕ ਹਸਪਤਾਲ, ਸੈਕਟਰ 33 ਸੀ, ਮੁਕੁਲ ਹਸਪਤਾਲ, ਸੈਕਟਰ 24, ਰਾਹੀ ਕੇਅਰ ਡਾਇਲੈਸਿਸ, ਸੈਕਟਰ 22, ਡੈਂਟਲ ਕਲੀਨਿਕ ਐਂਡ ਆਰਥੋਡੈਟਿਕ ਸੈਂਟਰ, ਸੈਕਟਰ 22, ਪ੍ਰਾਈਮ ਡਾਇਗਨੋਸਟਿਕ ਸੈਂਅਰ ਐਂਡ ਹਾਰਟ ਇੰਸਟੀਚਿਊਟ, ਸੈਕਟਰ 22, ਮੁਕਲ ਸੇਲਜ, ਸੈਕਟਰ 8 ਅਤੇ ਡਾ. ਸ਼ਮਸ਼ੇਰ ਸਿੰਘ ਮੈਮੋਰੀਅਲ ਰੇਡੀਓ ਡਾਇਗਨੋਸਟਿਕ ਸੈਂਟਰ, ਸੈਕਟਰ 16 ਸ਼ਾਮਿਲ ਹਨ| ਪੰਚਕੂਲਾ ਦੇ ਜੇ ਐਨ ਸ਼ੋਰੇ ਮਲਟੀ ਸਪੈਸ਼ਲਿਟੀ ਹਸਪਤਾਲ, ਪਿੰਜੌਰ, ਵਿੰਗਸ ਹਸਪਤਾਲ ਐਂਡ ਹਾਰਟ ਸੈਂਟਰ, ਸੈਕਟਰ 25 ਪੰਚਕੂਲਾ ਅਤੇ ਡਾ. ਸੰਦੀਪ ਮਹਾਜਨ ਡੈਂਟਲ ਕਲੀਨਿਕ ਸੈਕਟਰ 11 ਪੰਚਕੂਲਾ ਦੀ ਮਾਨਤਾ ਵੀ ਰੱਦ ਕਰ ਦਿੱਤੀ ਗਈ ਹੈ|

Leave a Reply

Your email address will not be published. Required fields are marked *