ਉਚੇਰੀ ਸਿੱਖਿਆ ਲਈ ਸਰਕਾਰੀ ਦਿਸ਼ਾ-ਨਿਰਦੇਸ਼ ਜਰੂਰੀ

ਮੈਡੀਕਲ ਅਤੇ ਇੰਜੀਨੀਅਰਿੰਗ ਵਿੱਚ ਦਾਖਲੇ ਦੇ ਇੱਛਕ ਵਿਦਿਆਰਥੀਆਂ ਤੇ ਲਗਾਤਾਰ ਵੱਧਦੇ ਦਬਾਅ ਦੇ ਮੱਦੇਨਜਰ ਸੁਪ੍ਰੀਮ ਕੋਰਟ ਦਾ ਇਹ ਨਿਰਦੇਸ਼ ਅਹਿਮ ਹੈ ਕਿ ਕੇਂਦਰ ਸਰਕਾਰ ਇਸ ਮਾਮਲੇ ਵਿੱਚ ਜ਼ਰੂਰੀ ਗਾਈਡਲਾਈਨ ਤੈਅ ਕਰੇ| ਵਾਮਪੰਥੀ ਵਿਦਿਆਰਥੀ ਸੰਗਠਨ ਐਸਐਫਆਈ ਵਲੋਂ ਦਾਇਰ ਪਟੀਸ਼ਨ ਤੇ ਸੁਣਵਾਈ ਕਰਦਿਆਂ ਅਦਾਲਤ ਨੇ ਹਾਲਾਂਕਿ ਇਹ ਸਾਫ਼ ਕਰ ਦਿੱਤਾ ਕਿ ਪ੍ਰਾਈਵੇਟ ਕੋਚਿੰਗ ਸੈਂਟਰਾਂ ਨੂੰ ਬੈਨ ਕਰਨਾ ਠੀਕ ਨਹੀਂ ਹੋਵੇਗਾ, ਪਰ ਇਨ੍ਹਾਂ ਨੂੰ ਨਿਯੰਤਰਿਤ ਕਰਨਾ ਬੇਹੱਦ ਜਰੂਰੀ ਹੈ| ਦੇਸ਼ ਵਿੱਚ 40 ਹਜਾਰ ਕਰੋੜ ਰੁਪਏ ਦੀ ਇੰਡਸਟਰੀ ਬਣ ਚੁੱਕੀ ਪ੍ਰਾਈਵੇਟ ਕੋਚਿੰਗ ਨੇ ਸਿੱਖਿਆ ਦਾ ਜਿਸ ਹੱਦ ਤੱਕ ਕਮਰਸ਼ਲਾਈਜੇਸ਼ਨ ਕਰ ਦਿੱਤਾ ਹੈ, ਉਸਦਾ ਅਸਰ ਸਾਨੂੰ ਹਰ ਘਰ ਵਿੱਚ ਦਿਸਦਾ ਹੈ|
ਅਦਾਲਤ ਦੀ ਕਾਰਵਾਈ ਦੇ ਦੌਰਾਨ ਇਹ ਗੱਲ ਠੀਕ ਹੀ ਚੁੱਕੀ ਗਈ ਕਿ ਪ੍ਰਾਈਵੇਟ ਕੋਚਿੰਗ ਸੈਂਟਰਾਂ ਵਲੋਂ ਕੀਤੇ ਜਾਣ ਵਾਲੇ ਇਸ਼ਤਿਹਾਰ ਅਭਿਆਨ ਦੇ ਪ੍ਰਭਾਵ ਵਿੱਚ ਬੱਚੇ ਪਹਿਲਾਂ ਇੰਜੀਨੀਅਰ ਜਾਂ ਡਾਕਟਰ ਬਨਣ ਦੀ ਉਮੀਦ ਪਾਲਦੇ ਹਨ ਅਤੇ ਇਸ ਵਿੱਚ ਕਾਮਯਾਬ ਨਾ ਹੋਣ ਤੇ ਮਾਪਿਆਂ ਦੀ ਮਿਹਨਤ ਦੀ ਕਮਾਈ ਕੋਚਿੰਗਾਂ ਵਿੱਚ ਬਰਬਾਦ ਕਰਨ ਦੇ ਅਪਰਾਧਬੋਧ ਵਿੱਚ ਆ ਕੇ ਅਕਸਰ ਖੁਦਕੁਸ਼ੀ ਤੱਕ ਕਰ ਲੈਂਦੇ ਹਨ| ਇਸ ਮਸਲੇ ਦਾ ਇੱਕ ਹੋਰ ਅਹਿਮ ਪਹਿਲੂ ਇਹ ਹੈ ਕਿ ਦਾਖਲਾ ਪ੍ਰੀਖਿਆ ਪਾਸ ਕਰਨ ਜਾਂ ਕਰਾਉਣ ਦਾ ਦਬਾਅ ਬੱਚਿਆਂ ਨੂੰ ਏਕਾਂਗੀ ਬਣਾ ਰਿਹਾ ਹੈ| ਕੋਚਿੰਗ ਸੈਂਟਰ ਦੇ ਜਰੀਏ ਜਾਂ ਖੁਦ ਵੀ ਇਹਨਾਂ ਦਾਖਲਾ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਾਲੇ ਬੱਚੇ ਆਪਣਾ ਪੂਰਾ ਧਿਆਨ ਇਨ੍ਹਾਂ ਪ੍ਰੀਖਿਆਵਾਂ ਤੇ ਕੇਂਦਰਿਤ ਕਰ ਲੈਂਦੇ ਹਨ ਜਿਸਦੇ ਨਾਲ ਦੇਸ਼ – ਦੁਨੀਆ ਅਤੇ ਜੀਵਨ ਦੇ ਹੋਰ ਪਹਿਲੂਆਂ ਤੋਂ ਉਹ ਕਟਣ ਲੱਗਦੇ ਹਨ|
ਹੋਰ ਵਿਸ਼ਿਆਂ ਦੀ ਆਮ ਜਾਣਕਾਰੀ ਵੀ ਅਕਸਰ ਉਨ੍ਹਾਂ ਦੇ ਫੋਕਸ ਏਰੀਆ ਤੋਂ ਬਾਹਰ ਦੀ ਚੀਜ ਹੋ ਜਾਂਦੀ ਹੈ| ਸੁਪ੍ਰੀਮ ਕੋਰਟ ਨੇ ਬਿਲਕੁੱਲ ਠੀਕ ਕਿਹਾ ਕਿ ਇੰਨੇ ਅਹਿਮ ਖੇਤਰਾਂ ਵਿੱਚ ਵਿਦਿਆਰਥੀਆਂ ਦੇ ਦਾਖਲੇ ਦਾ ਆਧਾਰ ਸਿਰਫ਼ ਏਂਟਰੇਂਸ ਟੈਸਟ ਨੂੰ ਬਣਾ ਦੇਣਾ ਉਚਿਤ ਨਹੀਂ ਹੈ| ਉਮੀਦਵਾਰਾਂ ਨੂੰ ਸ਼ਾਰਟਲਿਸਟ ਕਰਦੇ ਹੋਏ ਏਂਟਰੇਂਸ ਟੈਸਟ ਵਿੱਚ ਪਰਫਾਰਮੈਂਸ ਨੂੰ ਜੇਕਰ 60 ਫੀਸਦੀ ਭਾਰ ਦਿੱਤਾ ਜਾਵੇ ਤਾਂ 40 ਫੀਸਦੀ ਭਾਰ ਬੋਰਡ ਪ੍ਰੀਖਿਆਵਾਂ ਦੇ ਰਿਜਲਟ ਨੂੰ ਵੀ ਮਿਲਣਾ ਚਾਹੀਦਾ ਹੈ| ਇਸ ਨਾਲ ਕਿਸੇ ਵੀ ਵਿਦਿਆਰਥੀ ਜਾਂ ਵਿਦਿਆਰਥਣ ਨੂੰ ਇੱਕ ਪ੍ਰੀਖਿਆ ਦੇ ਆਧਾਰ ਤੇ ਅਸੈਪਟ ਜਾਂ ਰਿਜੈਕਟ ਕਰਨ ਦੇ ਰਿਵਾਜ ਤੇ ਰੋਕ ਲੱਗੇਗੀ|
ਹਮੇਸ਼ਾ ਪ੍ਰਦਰਸ਼ਨ ਦੇ ਆਧਾਰ ਤੇ ਕੀਤਾ ਗਿਆ ਮੁਲਾਂਕਨ ਜ਼ਿਆਦਾ ਪ੍ਰਭਾਵੀ ਹੋ ਸਕਦਾ ਹੈ| ਆਈਆਈਟੀ ਵਰਗੇ ਸੰਸਥਾਨਾਂ ਵਿੱਚ ਵੀ ਦਾਖਲਾ ਪਾ ਲੈਣ ਵਾਲੇ ਵਿਦਿਆਰਥੀਆਂ ਨੂੰ ਕੁੱਝ ਸਮੇਂ ਬਾਅਦ ਇਹਨਾਂ ਕੋਰਸਾਂ ਦੇ ਨਾਕਾਬਲ ਕਰਾਰ ਦੇਣ ਦੀਆਂ ਵੱਧਦੀਆਂ ਘਟਨਾਵਾਂ ਦੇ ਪਿੱਛੇ ਹਾਲਾਂਕਿ ਕਈ ਕਾਰਨ ਹੋ ਸਕਦੇ ਹਨ, ਪਰ ਇਸ ਵਿੱਚ ਐਂਟਰੀ ਲੈਵਲ ਤੇ ਹੋਣ ਵਾਲੇ ਮੁਲਾਂਕਨ ਦੀ ਅਵਿਗਿਆਨਕ ਪੱਧਤੀ ਦੀ ਸੰਭਾਵਿਤ ਭੂਮਿਕਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ| ਸਾਨੂੰ ਸਮਝਣਾ ਪਵੇਗਾ ਕਿ ਕਿਸੇ ਵੀ ਤਰ੍ਹਾਂ ਦੀ ਪੜਾਈ ਜਾਂ ਟ੍ਰੇਨਿੰਗ ਦਾ ਮਕਸਦ ਵਿਦਿਆਰਥੀ ਨੂੰ ਉਸ ਖਾਸ ਤਰ੍ਹਾਂ ਦੀ ਸਕਿਲ ਨਾਲ ਲੈਸ ਕਰਨ ਦੇ ਨਾਲ ਹੀ ਦੇਸ਼ ਦੇ ਇੱਕ ਸਮਝਦਾਰ, ਜਾਗਰੂਕ ਅਤੇ ਜ਼ਿੰਮੇਵਾਰ ਨਾਗਰਿਕ ਦੇ ਰੂਪ ਵਿੱਚ ਵਿਕਸਿਤ ਕਰਨਾ ਹੁੰਦਾ ਹੈ| ਇਸ ਲਈ ਮੁਲਾਂਕਨ ਦੀ ਪੱਧਤੀ ਵੀ ਅਜਿਹੀ ਹੋਣੀ ਚਾਹੀਦੀ ਹੈ ਜੋ ਉਸਦੇ ਲਗਾਤਾਰ ਪ੍ਰਦਰਸ਼ਨ ਤੇ ਆਧਾਰਿਤ ਹੋਵੇ| ਰਾਹਤ ਦੀ ਗੱਲ ਇਸ ਸੰਬੰਧ ਵਿੱਚ ਇਹ ਹੈ ਕਿ ਸਰਕਾਰ ਨੇ ਅਦਾਲਤ ਨੂੰ ਸੂਚਿਤ ਕੀਤਾ ਕਿ ਇਹ ਮਸਲਾ ਪਹਿਲਾਂ ਤੋਂ ਉਸਦੇ ਵਿਚਾਰਾਧੀਨ ਹੈ ਅਤੇ ਇਸ ਦਿਸ਼ਾ ਵਿੱਚ ਅੱਗੇ ਵੱਧਦੇ ਹੋਏ ਉਹ ਅਦਾਲਤ ਦੇ ਨਿਰਦੇਸ਼ਾਂ ਦਾ ਧਿਆਨ ਰੱਖੇਗੀ|
ਰਾਕੇਸ਼

Leave a Reply

Your email address will not be published. Required fields are marked *