ਉਚੇਰੀ ਸਿੱਖਿਆ ਵਿੱਚ ਸੁਧਾਰ ਲਈ ਕੀਤੇ ਜਾ ਰਹੇ ਸਰਕਾਰੀ ਉਪਰਾਲੇ

ਉਚ ਸਿੱਖਿਆ ਸੰਸਥਾਨਾਂ ਵਿੱਚ ਪ੍ਰਵੇਸ਼ ਪ੍ਰੀਖਿਆ ਆਯੋਜਿਤ ਕਰਨ ਦੀ ਜਵਾਬਦੇਹੀ ਹੁਣ ਰਾਸ਼ਟਰੀ ਪ੍ਰੀਖਿਆ ਏਜੰਸੀ ( ਐਨਟੀਏ ) ਦੀ ਹੋਵੇਗੀ| ਕੇਂਦਰੀ ਮੰਤਰੀਮੰਡਲ ਨੇ ਇਸਦੇ ਗਠਨ ਨੂੰ ਮੰਜ਼ੂਰੀ ਦੇ ਦਿੱਤੀ| ਸ਼ੁਰੂਆਤ ਵਿੱਚ ਐਨਟੀਏ ਉਨ੍ਹਾਂ ਪ੍ਰੀਖਿਆਵਾਂ ਦਾ ਪ੍ਰਬੰਧ ਕਰੇਗੀ ਜਿਨ੍ਹਾਂ ਦਾ ਪ੍ਰਬੰਧ ਹੁਣ ਸੀਬੀਐਸਈ ਕਰ ਰਹੀ ਹੈ| ਬਾਅਦ ਵਿੱਚ ਉਹ ਏਆਈਸੀਟੀਈ ਅਤੇ ਹੋਰ ਏਜੰਸੀਆਂ ਦੁਆਰਾ ਆਯੋਜਿਤ ਕੀਤੀਆਂ ਜਾਣ ਵਾਲੀਆਂ ਪ੍ਰੀਖਿਆਵਾਂ ਦੀ ਜ਼ਿੰਮੇਵਾਰੀ ਵੀ ਸੰਭਾਲ ਲਵੇਗੀ| ਇਸ ਤਰ੍ਹਾਂ ਦੀ ਇੱਕ ਏਜੰਸੀ ਦੀ ਮੰਗ ਕਾਫੀ ਪਹਿਲਾਂ ਤੋਂ ਕੀਤੀ ਜਾ ਰਹੀ ਸੀ| ਦਰਅਸਲ ਸੀਬੀਐਸਈ ਦਾ ਕਹਿਣਾ ਸੀ ਕਿ ਉਸਦੇ ਉੱਪਰ ਪਹਿਲਾਂ ਤੋਂ ਹੀ ਬਹੁਤ ਜ਼ਿਆਦਾ ਬੋਝ ਹੈ| ਇਸ ਸਾਲ ਉਸਨੇ ਨੈਸ਼ਨਲ ਇਲਿਜਿਬਿਲਿਟੀ ਟੈਸਟ (ਨੈਟ) ਕਰਾਉਣ ਤੋਂ ਹੱਥ ਖੜੇ ਕਰ ਦਿੱਤੇ ਸਨ| ਉਸਦਾ ਕਹਿਣਾ ਸੀ ਕਿ ਉਸਨੂੰ ਇਹ ਟੈਸਟ ਕਰਾਉਣ ਲਈ ਬੇਹਿਸਾਬ ਰਿਸਾਰਸ ਇਸਤੇਮਾਲ ਕਰਨ ਪੈਂਦੇ ਹਨ, ਜਿਸਦੇ ਚਲਦੇ ਉਸਦਾ ਮੂਲ ਕੰਮ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੁੰਦਾ ਹੈ|
ਸੀਬੀਐਸਈ ਦੀਆਂ ਕਈ ਪ੍ਰੀਖਿਆਵਾਂ ਨੂੰ ਲੈ ਕੇ ਹਾਲ ਵਿੱਚ ਵਿਵਾਦ ਵੀ ਹੋਏ ਹਨ| ਜਾਹਿਰ ਹੈ, ਐਨਟੀਏ ਦੇ ਗਠਨ ਨਾਲ ਉਸਨੂੰ ਵੱਡੀ ਰਾਹਤ ਮਿਲੇਗੀ| ਸੀਬੀਐਸਈ ਪ੍ਰੀਖਿਆਵਾਂ ਤੋਂ ਅਜ਼ਾਦ ਹੋਕੇ ਐਕਡੇਮਿਕਸ ਉਤੇ ਪੂਰਾ ਧਿਆਨ ਦੇ ਸਕੇਗਾ ਜਿਸ ਵਿੱਚ ਹੁਣ ਵਕਤ ਦੇ ਹਿਸਾਬ ਨਾਲ ਕਾਫ਼ੀ ਬਦਲਾਓ ਦੀ ਜ਼ਰੂਰਤ ਹੈ| ਕੇਂਦਰ ਨੇ ਇਸ ਸਾਲ ਦੇ ਬਜਟ ਵਿੱਚ ਐਨਟੀਏ ਦੇ ਗਠਨ ਦੀ ਘੋਸ਼ਣਾ ਕੀਤੀ ਸੀ| ਉਸਨੇ ਇਸ ਦੇ ਲਈ ਇਕਮੁਸ਼ਤ 25 ਕਰੋੜ ਰੁਪਏ ਦਿੱਤੇ ਹਨ| ਐਨਟੀਏ ਮਨੁੱਖ ਸੰਸਾਧਨ ਵਿਕਾਸ ਮੰਤਰਾਲੇ ਦੇ ਤਹਿਤ ਇੱਕ ਨਿੱਜੀ ਏਜੰਸੀ ਹੋਵੇਗੀ ਜੋ ਆਪਣੀ ਖੁਦ ਦੀ ਕਮਾਈ ਨਾਲ ਚੱਲੇਗੀ| ਇਸਦਾ ਮੁਖੀ ਕਿਸੇ ਸਿੱਖਿਆ ਮਾਹਿਰ ਨੂੰ ਬਣਾਇਆ ਜਾਵੇਗਾ| ਇਸ ਵਿੱਚ ਇੱਕ ਸੰਚਾਲਕ ਮੰਡਲ ਵੀ ਹੋਵੇਗਾ|
ਏਜੰਸੀ ਦਾ ਮਕਸਦ ਵਿਦਿਆਰਥੀਆਂ ਨੂੰ ਬੈਸਟ ਪਰਫਾਰਮ ਕਰਨ ਦਾ ਮੌਕਾ ਦੇਣਾ ਹੈ, ਜਿਸਦੇ ਲਈ ਸਾਲ ਵਿੱਚ 2 ਵਾਰ ਆਨਲਾਈਨ ਪ੍ਰੀਖਿਆਵਾਂ ਆਯੋਜਿਤ ਕਰਵਾਈਆਂ ਜਾਣਗੀਆਂ| ਪੇਂਡੂ ਵਿਦਿਆਰਥੀਆਂ ਦੀ ਸਹੂਲਤ ਦਾ ਧਿਆਨ ਰੱਖਦਿਆਂ ਪ੍ਰੀਖਿਆ ਕੇਂਦਰ ਉਪ ਜਿਲ੍ਹਾ ਅਤੇ ਜਿਲ੍ਹਾ ਪੱਧਰ ਉਤੇ ਰੱਖੇ ਜਾਣਗੇ| ਸਰਕਾਰ ਦੇ ਅਨੁਸਾਰ ਐਨਟੀਏ ਦੀ ਸਥਾਪਨਾ ਦਾ ਮੂਲ ਉਦੇਸ਼ ਗੜਬੜੀਆਂ ਉਤੇ ਲਗਾਮ ਲਗਾਉਣਾ ਅਤੇ ਪ੍ਰੀਖਿਆਵਾਂ ਵਿੱਚ ਪਾਰਦਰਸ਼ਤਾ ਬਰਕਰਾਰ ਰੱਖ ਕੇ ਉਨ੍ਹਾਂ ਦੀ ਗੁਣਵੱਤਾ ਬਣਾ ਕੇ ਰੱਖਣਾ ਹੈ| ਸੱਚਾਈ ਇਹ ਹੈ ਕਿ ਦੇਸ਼ ਦੀਆਂ ਕਈ ਏਜੰਸੀਆਂ ਅੱਜ ਕਟਹਿਰੇ ਵਿੱਚ ਖੜੀਆਂ ਹਨ| ਪੇਪਰ ਲੀਕ ਤੋਂ ਲੈ ਕੇ ਕਈ ਤਰ੍ਹਾਂ ਦੀਆਂ ਗੜਬੜੀਆਂ ਉਹ ਨਹੀਂ ਰੋਕ ਪਾਈਆਂ| ਅਜਿਹੇ ਵਿੱਚ ਐਨਟੀਏ ਨੂੰ ਇੱਕ ਅਜਿਹਾ ਫੁਲ- ਪਰੂਫ ਸਿਸਟਮ ਤਿਆਰ ਕਰਨਾ ਪਵੇਗਾ ਕਿ ਕਿਸੇ ਤਰ੍ਹਾਂ ਦੀ ਕੋਈ ਗੜਬੜੀ ਨਾ ਹੋਵੇ| ਜੇਕਰ ਉਹ ਆਪਣੇ ਕੰਮਕਾਜ ਤੋਂ ਵਿਦਿਆਰਥੀਆਂ ਦੇ ਵਿਚਾਲੇ ਆਪਣੀ ਸਾਖ ਕਾਇਮ ਕਰ ਸਕੀ ਤਾਂ ਇਹ ਉਸਦੀ ਇੱਕ ਉਪਲਬਧੀ ਹੋਵੇਗੀ|
ਮਨਮੋਹਨ ਸਿੰਘ

Leave a Reply

Your email address will not be published. Required fields are marked *