ਉਡਣਾ ਸਿੱਖ ਮਿਲਖਾ ਸਿੰਘ ਦੇ ਭਾਣਜੇ ਦਾ ਦੇਹਾਂਤ


ਐਸ ਏ ਐਸ ਨਗਰ, 9 ਨਵੰਬਰ (ਆਰ ਪੀ ਵਾਲੀਆ) ਪ੍ਰਸਿੱਧ ਦੌੜਾਕ ਉਡਣਾ ਸਿੱਖ ਮਿਲਖਾ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾ ਪਹੁੰਚਿਆ ਜਦੋਂ ਉਹਨਾਂ ਦੇ ਭਾਣਜੇ ਸ੍ਰ. ਹਰਨਾਮ ਸਿੰਘ ਵਸਨੀਕ             ਫੇਜ਼ 1 ਮੁਹਾਲੀ ਦਾ ਲੰਬੀ ਬਿਮਾਰੀ ਤੋਂ ਬਾਅਦ               ਦੇਹਾਂਤ ਹੋ ਗਿਆ|  ਉਹਨਾਂ ਦਾ ਅੱਜ ਮੁਹਾਲੀ ਵਿਖੇ ਅੰਤਮ ਸਸਕਾਰ ਕਰ ਦਿਤਾ ਗਿਆ| ਉਹ ਆਪਣੇ ਪਿਛੇ ਪਤਨੀ ਅ ਤੇ ਦੋ ਪੁੱਤਰ ਛੱਡ ਗਏ ਹਨ,  ਉਹਨਾਂ ਦਾ ਟਰਾਂਸਪੋਰਟ ਦਾ ਕਾਰੋਬਾਰ ਸੀ| ਇਸ ਮੌਕੇ ਸਾਬਕਾ ਕਂੌਸਲਰ ਸ੍ਰੀਮਤੀ ਗੁਰਮੀਤ ਕੌਰ ਅਤੇ ਸਮਾਜ ਸੇਵਕ ਹਰਬਿੰਦਰ ਸਿੰਘ ਨੇ ਸ੍ਰ. ਹਰਨਾਮ ਸਿੰਘ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ| 

Leave a Reply

Your email address will not be published. Required fields are marked *