ਉਡਾਨ ਦੌਰਾਨ ਜਹਾਜ਼ ਹਾਦਸਾਗ੍ਰਸਤ ਹੋ ਕੇ ਕਾਰ ਤੇ ਡਿੱਗਿਆ

ਗਵਾਟੇਮਾਲਾ ਸਿਟੀ, 3 ਜਨਵਰੀ (ਸ.ਬ.) ਅਮਰੀਕਾ ਦੇ ਹਿਊਸਟਨ ਤੋਂ ਉਡਾਣ ਭਰਨ ਵਾਲਾ ਛੋਟਾ ਜਹਾਜ਼  ਗਵਾਟੇਮਾਲਾ ਵਿਚ ਹਾਦਸੇ ਦਾ ਸ਼ਿਕਾਰ ਹੋ ਗਿਆ| ਇਹ ਜਹਾਜ਼ ਕਰੈਸ਼ ਹੋ ਕੇ ਕਾਰ ਨਾਲ ਟਕਰਾਇਆ, ਜਿਸ ਨਾਲ ਉਸ ਦੇ ਪਰਖੱਚੇ ਉਡ ਗਏ| ਹਾਲਾਂਕਿ ਗਨੀਮਤ ਰਹੀ ਕਿ ਇੰਨੇਂ ਵੱਡੇ ਹਾਦਸੇ ਦੇ ਬਾਵਜੂਦ ਜਹਾਜ਼ ਵਿਚ ਸਵਾਰ ਮੁਸਾਫਰ ਸਹੀ ਸਲਾਮਤ ਰਹੇ|
ਜਹਾਜ਼ ਨੇ ਟੈਕਸਾਸ ਦੇ ਹਿਊਸਟਨ ਤੋਂ ਗਵਾਟੇਮਾਲਾ ਦੇ ਪੈਸੀਫਿਕ ਕੋਸਟ ਤੇ ਮੌਜੂਦ ਮਾਂਟੇਰਿਕੋ ਬੀਚ ਲਈ ਉਡਾਣ ਭਰੀ ਸੀ| ਗਵਾਟੇਮਾਲਾ ਸਿਟੀ ਵਿਚ ਇਹ ਜਹਾਜ਼ ਕਾਰ ਪਾਰਕਿੰਗ ਖੇਤਰ ਵਿਚ ਕਰੈਸ਼ ਹੋ ਕੇ ਕਾਰ ਤੇ ਜਾ ਡਿੱਗਿਆ| ਜਹਾਜ਼ ਵਿਚ ਇਕ ਪਾਇਲਟ ਸਮੇਤ ਦੋ ਹੋਰ ਲੋਕ ਸਵਾਰ ਸਨ, ਜੋ ਹਾਦਸੇ ਵਿਚ ਸੁਰੱਖਿਅਤ ਬਚ ਗਏ| ਹਾਦਸੇ ਦੇ ਕਾਰਨ ਪੂਰੀ ਸੜਕ ਤੇ ਮਲਬਾ ਫੈਲ ਗਿਆ, ਜਿਸ ਕਰਕੇ ਆਵਾਜਾਈ ਨੂੰ ਕੁਝ ਦੇਰ ਲਈ ਰੋਕਣਾ ਪਿਆ| ਫਿਲਹਾਲ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *