ਉਤਰਖੰਡ ਵਿੱਚ ਹਵਾਈ ਫੌਜ ਦਾ ਐੈਮ. ਆਈ.17 ਹੈਲੀਕਾਪਟਰ ਹਾਦਸੇ ਦਾ ਸ਼ਿਕਾਰ

ਕੇਦਾਰਨਾਥ, 3 ਅਪ੍ਰੈਲ (ਸ.ਬ.) ਉਤਰਾਖੰਡ ਵਿੱਚ ਕੇਦਾਰਨਾਥ ਧਾਮ ਦੇ ਨਜ਼ਦੀਕ ਇੰਡੀਅਨ ਏਅਰ ਫੋਰਸ ਦਾ ਇਕ ਐੈੱਮ. ਆਈ.-17 ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ| ਜਾਣਕਾਰੀ ਮੁਤਾਬਕ, ਲੈਂਡਿੰਗ ਦੇ ਸਮੇਂ ਇਹ ਹੈਲੀਕਾਪਟਰ ਇਕ ਲੋਹੇ ਦੇ ਗਾਰਡਰ ਨਾਲ ਟਕਰਾ ਗਿਆ, ਜਿਸ ਦੌਰਾਨ ਇਸ ਵਿੱਚ ਅੱਗ ਲੱਗ ਗਈ| ਹਾਦਸੇ ਵਿੱਚ ਹੈਲੀਕਾਪਟਰ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਿਆ ਅਤੇ ਉਸ ਦੇ ਪਰਖੱਚੇ ਉੱਡ ਗਿਆ|
ਹੈਲੀਕਾਪਟਰ ਵਿੱਚ ਸਵਾਰ ਚਾਰ ਲੋਕ, ਜਿਸ ਵਿੱਚ ਪਾਇਲਟ ਵੀ ਸ਼ਾਮਿਲ ਸਨ, ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ| ਉਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਵਿੱਚ ਭੇਜਿਆ ਗਿਆ ਹੈ| ਲੈਂਡਿੰਗ ਦੇ ਸਮੇਂ ਗਾਰਡਰ ਨਾਲ ਟਕਰਾਉਣ ਤੋਂ ਬਾਅਦ ਹੈਲੀਕਾਪਟਰ ਉਥੇ ਹੀ ਪਲਟ ਗਿਆ, ਬਾਅਦ ਵਿੱਚ ਉਸ ਵਿੱਚੋਂ ਧੂੰਆਂ ਨਿਕਲਣ ਲੱਗਿਆ|
ਸਾਰੇ ਲੋਕਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਪਰ ਹੈਲੀਕਾਪਟਰ ਦੇ ਪੱਖੇ ਅਤੇ ਹੋਰ ਹਿੱਸਿਆਂ ਨੂੰ ਕਾਫੀ ਨੁਕਸਾਨ ਪਹੁੰਚਿਆਂ ਹੈ| ਸਥਾਨਕ ਲੋਕਾਂ ਨੇ ਪਾਇਲਟ ਅਤੇ ਹੋਰ ਤਿੰਨ ਲੋਕਾਂ ਨੂੰ ਬਾਹਰ ਸੁਰੱਖਿਅਤ ਕੱਢ ਲਿਆ|

Leave a Reply

Your email address will not be published. Required fields are marked *