ਉਤਰਾਖੰਡ: ਯਾਤਰੀ ਬੱਸ ਖੱਡ ਵਿੱਚ ਡਿੱਗੀ, 10 ਵਿਅਕਤੀਆਂ ਦੀ ਮੌਤ

ਟੋਟਮ, 13 ਮਾਰਚ (ਸ.ਬ.) ਉਤਰਾਖੰਡ ਦੇ ਟੋਟਮ ਜ਼ਿਲੇ ਨੇੜੇ ਇਕ ਬੱਸ ਖੱਡ ਵਿੱਚ ਡਿੱਗ ਗਈ| ਇਸ ਘਟਨਾ ਵਿੱਚ 10 ਵਿਅਕਤੀਆਂ ਦੀ ਮੌਤ ਹੋ ਗਈ| ਮੌਕੇ ਤੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ| ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ| ਮਰੇ ਗਏ ਵਿਅਕਤੀਆਂ ਦੀ ਪਛਾਣ ਹੁਣ ਤੱਕ ਨਹੀਂ ਹੋ ਸਕੀ ਹੈ| ਇਹ ਯਾਤਰੀ ਬੱਸ ਅਲਮੋੜਾ ਦੇ ਘਾਟ ਤੋਂ ਨੈਨੀਤਾਲ ਦੇ ਰਾਮਨਗਰ ਜਾ ਰਹੀ ਸੀ| ਬੱਸ ਵਿੱਚ ਕਰੀਬ 24 ਲੋਕ ਸਵਾਰ ਸਨ| ਟੋਟਮ ਨੇੜੇ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਖੱਡ ਵਿੱਚ ਡਿੱਗ ਗਈ| ਸਥਾਨਕ ਲੋਕਾਂ ਦੀ ਮਦਦ ਨਾਲ ਬੱਸ ਵਿੱਚ ਫਸੇ ਯਾਤਰੀਆਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਗਈ| ਘਟਨਾ ਵਿੱਚ 10 ਵਿਅਕਤੀਆਂ ਦੀ ਮੌਤ ਹੋ ਗਈ|
ਮੌਕੇ ਤੇ ਸਟੇਟ ਡਿਜਾਸਟਰ ਰਿਸਪਾਂਸ ਫੋਰਸ ਅਤੇ ਜ਼ਿਲਾ ਪੁਲੀਸ ਦੀਆਂ ਟੀਮਾਂ ਪੁੱਜ ਚੁੱਕੀਆਂ ਹਨ| ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ|

Leave a Reply

Your email address will not be published. Required fields are marked *