ਉਤਰਾਖੰਡ ਵਿੱਚ ਤੇਜ਼ ਰਫ਼ਤਾਰ ਡੰਪਰ ਨੇ ਸ਼ਰਧਾਲੂਆਂ ਨੂੰ ਕੁਚਲਿਆ, 11 ਵਿਅਕਤੀਆਂ ਦੀ ਮੌਤ

ਨੈਨੀਤਾਲ, 18 ਮਈ(ਸ.ਬ.) ਉਤਰਾਖੰਡ ਦੇ ਚੰਪਾਵਤ ਜ਼ਿਲ੍ਹੇ ਵਿੱਚ ਮੰਦਰ ਵਿੱਚ ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ਨੂੰ ਇੱਕ ਤੇਜ਼ ਰਫ਼ਤਾਰ ਡੰਪਰ ਨੇ ਕੁਚਲ ਦਿੱਤਾ| ਇਸ ਹਾਦਸੇ ਵਿੱਚ ਸ਼ਰਧਾਲੂਆਂ ਦੀ ਮੌਤ ਹੋ ਗਈ, ਜਦਕਿ 19 ਹੋਰ ਜ਼ਖ਼ਮੀ ਹੋਏ ਹਨ| ਐਸ. ਐਸ. ਪੀ. ਧੀਰਿੰਦਰ ਗੁੰਜਾਲ ਨੇ ਦੱਸਿਆ ਕਿ ਇਹ ਹਾਦਸਾ ਅੱਜ ਸਵੇਰੇ 5 ਵਜੇ ਦੇ ਕਰੀਬ ਵਾਪਰਿਆ| ਉਨ੍ਹਾਂ ਦੱਸਿਆ ਕਿ ਹਾਦਸੇ ਸਮੇਂ ਨਵਾਬਗੰਜ ਬਰੇਲੀ ਤੋਂ ਲੋਕ ਡੋਲਾ ਲੈ ਕੇ ਆ ਰਹੇ ਸਨ, ਇਸੇ ਦੌਰਾਨ ਇੱਕ ਤੇਜ਼ ਰਫ਼ਤਾਰ ਡੰਪਰ ਨੇ ਉਨ੍ਹਾਂ ਨੂੰ ਕੁਚਲ ਦਿੱਤਾ| ਹਾਦਸੇ ਵਿੱਚ 9 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ 2 ਨੇ ਹਸਪਤਾਲ ਵਿੱਚ ਜਾ ਕੇ ਦਮ ਤੋੜ ਦਿੱਤਾ|

Leave a Reply

Your email address will not be published. Required fields are marked *