ਉਤਰਾਖੰਡ ਵਿੱਚ ਫਟਿਆ ਬੱਦਲ, ਪੂਰਾ ਪਰਿਵਾਰ ਮਲਬੇ ਵਿੱਚ ਦਫਨ

ਨਵੀਂ ਦਿੱਲੀ, 29 ਅਗਸਤ (ਸ.ਬ.) ਟਿਹਰੀ ਜ਼ਿਲੇ ਦੇ ਘਨਸਾਲੀ ਵਿੱਚ ਬੱਦਲ ਫੱਟਣ ਨਾਲ ਕੋਹਰਾਮ ਮਚ ਗਿਆ ਹੈ| ਇੱਥੇ ਪੂਰਾ ਪਰਿਵਾਰ ਮਲਬੇ ਵਿੱਚ ਦਫਨ ਹੋ ਗਿਆ| ਜਿਸ ਵਿੱਚ ਸਿਰਫ ਇਕ ਬੱਚੀ ਹੀ ਬਚੀ ਹੈ| ਇਸ ਜ਼ਖਮੀ ਬੱਚੀ ਨੂੰ ਮਲਬੇ ਵਿੱਚੋਂ ਬਾਹਰ ਕੱਢਿਆ ਜਾ ਚੁੱਕਾ ਹੈ| ਤਿੰਨ ਵਿਅਕਤੀਆਂ ਦੀਆਂ ਲਾਸ਼ਾ ਨੂੰ ਕੱਢਿਆ ਗਿਆ ਹੈ| ਬਾਕੀ ਚਾਰ ਵਿਅਕਤੀਆਂ ਦੀ ਭਾਲ ਜਾਰੀ ਹੈ|
ਘਨਸਾਲੀ ਦੇ ਕੋਟ ਪਿੰਡ ਵਿੱਚ ਅੱਜ ਸਵੇਰੇ ਕਰੀਬ ਚਾਰ ਵਜੇ ਬੱਦਲ ਫੱਟ ਗਿਆ| ਬੱਦਲ ਫੱਟਣ ਨਾਲ ਇੱਥੇ ਇਕ ਹੀ ਪਰਿਵਾਰ ਦੇ 8 ਵਿਅਕਤੀ ਮਲਬੇ ਹੇਠ ਦੱਬੇ ਗਏ| ਤਿੰਨ ਬੱਚਿਆਂ ਦੀਆਂ ਲਾਸ਼ਾਂ ਨੂੰ ਬਰਾਮਦ ਕੀਤਾ ਜਾ ਚੁੱਕਾ ਹੈ| ਚਾਰ ਲੋਕ ਅਜੇ ਵੀ ਮਲਬੇ ਹੇਠ ਦੱਬੇ ਹਨ| ਰਾਹਤ ਬਚਾਅ ਦਲ ਮਲਬੇ ਵਿੱਚ ਦੱਬੇ ਲੋਕਾਂ ਨੂੰ ਲੱਭਣ ਵਿੱਚ ਜੁੱਟ ਗਿਆ ਹੈ| ਐਸ.ਡੀ.ਆਰ.ਐਫ ਅਤੇ ਕਿਊਆਰਟੀ ਟੀਮ ਭਾਲ ਅਤੇ ਬਚਾਅ ਕਾਰਜ ਵਿੱਚ ਜੁੱਟੀ ਹੈ| ਆਸ਼ੀਸ਼ ਪੁੱਤਰ ਮੋਰ ਸਿੰਘ, ਬਬਲੀ ਪੁੱਤਰੀ ਮੋਰ ਸਿੰਘ, ਅਤੁਲ ਪੁੱਤਰ ਹੁਕਮ ਸਿੰਘ ਰਾਣਾ ਦੀਆਂ ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ| ਸਵਾਤੀ ਪੁੱਤਰੀ ਰਾਕੇਸ਼ ਰਾਣਾ ਨੂੰ ਮਲਬੇ ਵਿੱਚੋਂ ਸੁਰੱਖਿਅਤ ਬਾਹਰ ਕੱਡਿਆ ਗਿਆ ਹੈ|

Leave a Reply

Your email address will not be published. Required fields are marked *