ਉਤਰਾਖੰਡ ਵਿੱਚ ਭਾਰੀ ਬਰਸਾਤ, 8 ਘੰਟੇ ਬੰਦ ਰਿਹਾ ਬਦਰੀਨਾਥ ਹਾਈਵੇਅ

ਉਤਰਾਖੰਡ, 27 ਜੂਨ (ਸ.ਬ.) ਉਤਰਾਖੰਡ ਵਿੱਚ ਮੌਨਸੂਨ ਤੋਂ ਪਹਿਲਾ ਦੀ ਬਰਸਾਤ ਆਫਤ ਵੀ ਲਿਆ ਰਹੀ ਹੈ| ਸਵੇਰ ਤੋਂ ਚੱਲ ਰਹੀ ਬਾਰਸ਼ ਨਾਲ ਦੇਹਰਾਦੂਨ ਦੇ ਵੱਖ-ਵੱਖ ਇਲਾਕਿਆਂ ਦੇ ਘਰਾਂ ਵਿੱਚ ਪਾਣੀ ਦਾਖ਼ਲ ਹੋ ਗਿਆ ਹੈ, ਉਥੇ ਹੀ ਜ਼ਮੀਨ ਖਿੱਸਕਣ ਨਾਲ ਬਦਰੀਨਾਥ ਹਾਈਵੇਅ 8 ਘੰਟੇ ਤੱਕ ਬੰਦ ਰਿਹਾ| ਗੰਗੋਤਰੀ, ਯਮੁਨੋਤਰੀ, ਕੇਦਾਰਨਾਥ ਅਤੇ ਹੇਮਕੁੰਡ ਯਾਤਰਾ ਸ਼ੁਰੂ ਕਰ ਦਿੱਤੀ ਗਈ ਹੈ| ਰਾਜਧਾਨੀ ਦੇਹਰਾਦੂਨ ਵਿੱਚ ਬਾਰਸ਼ ਨਾਲ ਭਰੀ ਗਰਮੀ ਤੋਂ ਰਾਹਤ ਮਿਲੀ ਹੈ ਪਰ ਪਰੇਸ਼ਾਨੀ ਵੀ ਖੜ੍ਹੀ ਹੋਈ ਹੈ|  ਹਨੇਰੀ ਅਤੇ ਬਰਸਾਤ ਦੇ ਚੱਲਦੇ ਲੋਕਾਂ ਨੂੰ ਪਾਣੀ ਦੀ ਕਿੱਲਤ ਅਤੇ ਬਿਜਲੀ ਬੰਦ ਹੋਣ ਆਦਿ ਪਰੇਸ਼ਾਨੀਆਂ ਦਾ ਸਾਹਮਣਾ ਕਰਨੇ ਪੈ ਰਿਹਾ ਹੈ|
ਰਾਤੀ ਕਰੀਬ 12 ਵਜੇ ਦੇ ਬਾਅਦ ਲਾਮਬਗੜ ਵਿੱਚ ਜ਼ਮੀਨ ਖਿੱਸਕਣ ਨਾਲ ਬਦਰੀਨਾਥ ਹਾਈਵੇਅ ਬੰਦ ਹੋ ਗਿਆ ਹੈ| ਅਜਿਹੇ ਵਿੱਚ ਸੜਕ ਦੇ ਦੋਨੋਂ ਪਾਸੇ ਯਾਤਰੀਆਂ ਨੂੰ ਰਸਤਾ ਖੁੱਲ੍ਹਣ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ|  ਸਵੇਰੇ ਕਰੀਬ 8.15 ਵਜੇ ਮਾਰਗ ਤੋਂ ਮਲਬਾ ਹਟਾ ਕੇ ਆਵਾਜਾਈ ਸ਼ੁਰੂ ਕੀਤੀ ਗਈ|
ਸਵੇਰੇ ਦੇਹਰਾਦੂਨ, ਹਰਿਦੁਆਰ, ਰਿਸ਼ੀਕੇਸ਼, ਪੌੜੀ ਵਿੱਚ ਬਾਰਸ਼ ਹੋਈ| ਹਰਿਦੁਆਰ ਵਿੱਚ ਤੇਜ਼ ਗੜਗੜਾਹਟ ਨਾਲ ਹੋਈ ਬਰਸਾਤ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ| ਕੁਮਾਉਂ ਦੇ ਚੰਪਾਰਤ ਵਿੱਚ ਸਵੇਰੇ ਤੋਂ ਹੀ ਗਰਜ ਦੇ ਨਾਲ ਬਾਰਸ਼ ਸ਼ੁਰੂ ਹੋ ਗਈ ਸੀ| ਅਲਬੱਤਾ ਦੇ ਸਾਰੇ ਮਾਰਗ ਖੁੱਲ੍ਹੇ ਹਨ ਅਤੇ ਆਵਾਜਾਈ ਸ਼ੁਰੂ ਕਰ ਦਿੱਤੀ ਗਈ ਹੈ|
ਨੈਨੀਤਾਲ, ਅਲਮੋੜਾ, ਹਲਦਵਾਨੀ ਆਦਿ ਸਥਾਨਾਂ ਤੇ ਬੱਦਲ ਛਾਏ ਰਹੇ| ਮੌਸਮ ਵਿਭਾਗ ਦੇ   ਨਿਰਦੇਸ਼ਕ ਵਿਕਰਮ ਸਿੰਘ ਨੇ ਦੱਸਿਆ ਕਿ ਮੌਨਸੂਨ ਆਉਣ ਤੋਂ ਪਹਿਲਾ ਬਰਸਾਤ ਹੁੰਦੀ ਹੈ| ਇਸ ਵਿੱਚ ਕੋਈ ਅਸਮਾਨ ਗੱਲ ਨਹੀਂ ਹੈ| ਅਗਲੇ ਦੋ-ਤਿੰਨ ਦਿਨ ਤੱਕ ਬਰਸਾਤ ਦਾ ਕ੍ਰਮ ਚੱਲਦਾ ਰਹੇਗਾ| ਉਮੀਦ ਹੈ ਕਿ ਮੌਨਸੂਨ ਤਿੰਨ-ਚਾਰ ਦਿਨ ਤੱਕ ਦਸਤਕ ਦੇ ਦਵੇਗਾ|

Leave a Reply

Your email address will not be published. Required fields are marked *