ਉਤਰਾਖੰਡ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਨਵੀਂ ਦਿੱਲੀ, 14 ਜੂਨ ਉਤਰਾਖੰਡ ਦੇ ਉਤਰਕਾਸ਼ੀ ਵਿੱਚ ਅੱਜ ਸਵੇਰੇ ਲੋਕਾਂ ਨੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ| ਰਿਕਟਰ ਪੈਮਾਨੇ ਤੇ ਉਸ ਦੀ ਤੀਬਰਤਾ 4.0 ਮਾਪੀ ਗਈ ਹੈ| ਭੂਚਾਲ ਦਾ ਕੇਂਦਰ ਉਤਰਕਾਸ਼ੀ ਜ਼ਿਲੇ ਵਿੱਚ 10 ਕਿਲੋਮੀਟਰ ਦੀ ਡੂੰਘਾਈ ਤੇ ਸੀ| ਫਿਲਹਾਲ ਇਸ ਨਾਲ ਜਾਨ-ਮਾਲ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ| ਅੱਜ ਸਵੇਰੇ ਕਰੀਬ 6.12 ਵਜੇ ਭੂਚਾਲ ਦਾ ਪਹਿਲਾਂ ਝਟਕਾ ਮਹਿਸੂਸ ਕੀਤਾ ਗਿਆ| ਇਸ ਨਾਲ ਲੋਕ ਘਰਾਂ ਤੋਂ ਬਾਹਰ ਨਿਕਲ ਗਏ| ਇਸ ਤੋਂ ਬਾਅਦ 6:23 ਵਜੇ ਦੂਜਾ ਝਟਕਾ ਮਹਿਸੂਸ ਕੀਤਾ ਗਿਆ|
ਜ਼ਿਕਰਯੋਗ ਹੈ ਕਿ ਉਤਰਾਖੰਡ ਵਿੱਚ 14 ਅਤੇ 15 ਜੂਨ ਨੂੰ ਭਾਰੀ ਬਰਸਾਤ ਦੀ ਸੰਭਾਵਨਾ ਹੈ| ਮੌਸਮ ਵਿਭਾਗ ਨੇ ਇਸ ਦੇ ਮੱਦੇਨਜ਼ਰ ਅਲਰਟ ਜਾਰੀ ਕੀਤਾ ਹੈ| ਖਾਸ ਤੌਰ ਤੇ ਦੇਹਰਾਦੂਨ, ਪੌੜੀ, ਨੈਨੀਤਾਲ ਅਤੇ ਓਧਮ ਸਿੰਘ ਨਗਰ ਵਿੱਚ ਭਾਰੀ ਬਰਸਾਤ ਦੀ ਚੇਤਾਵਨੀ ਹੈ| ਇਸ ਦੌਰਾਨ 70 ਕਿਮੀ ਪ੍ਰਤੀ ਘੰਟਾ ਦੀ ਰਫਤਾਰ ਤੋਂ ਤੇਜ਼ ਹਵਾਵਾਂ ਦੇ ਚੱਲਣ ਦੀ ਵੀ ਚੇਤਾਵਨੀ ਜਾਰੀ ਕੀਤੀ ਹੈ| ਅਜਿਹੇ ਵਿੱਚ ਸ਼ਾਸਨ Îਅਤੇ ਪ੍ਰਸ਼ਾਸਨ ਵੀ ਅਲਰਟ ਹੋ ਗਿਆ ਹੈ|

Leave a Reply

Your email address will not be published. Required fields are marked *