ਉਤਰਾਖੰਡ ਵਿੱਚ ਵਾਹਨ ਖੱਡ ਵਿੱਚ ਡਿੱਗਣ ਨਾਲ 6 ਵਿਅਕਤੀਆਂ ਦੀ ਮੌਤ

ਦੇਹਰਾਦੂਨ, 12 ਫਰਵਰੀ (ਸ.ਬ.) ਉਤਰਾਖੰਡ ਦੇ ਉਤਰਾਕਾਸ਼ੀ ਜ਼ਿਲੇ ਵਿੱਚ ਬਾਰਾਤ ਤੋਂ ਵਾਪਸ ਆਪਣੇ ਘਰ ਜਾ ਰਹੇ ਯਾਤਰੀਆਂ ਨਾਲ ਭਰਿਆ ਇਕ ਵਾਹਨ ਡੂੰਘੀ ਖੱਡ ਵਿੱਚ ਡਿੱਗਣ ਨਾਲ ਉਸ ਵਿੱਚ ਸਵਾਰ 6 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਚਾਰ ਲੋਕ ਜ਼ਖਮੀ ਹੋ ਗਏ| ਐਮਰਜੈਂਸੀ ਆਪਰੇਸ਼ਨ ਕੇਂਦਰ ਦੇ ਇੰਚਾਰਜ ਡੀ.ਐਸ. ਪੇਟਵਾਲ ਨੇ ਦੱਸਿਆ ਕਿ ਬੀਤੀ ਰਾਤ ਲੰਬਗਾਓਂ ਮੋਟਰ ਮਾਰਗ ਤੇ ਤਹਿਸੀਲ ਡੁੰਡਾ ਦੇ ਚੁੱਲੂ ਖੇਤ ਕੋਲ ਉਤਰਾਕਾਸ਼ੀ ਤੋਂ ਲੰਬਗਾਓਂ ਵੱਲ ਜਾ ਰਿਹਾ ਇਕ ਵਾਹਨ ਖੱਡ ਵਿੱਚ ਡਿੱਗ ਗਿਆ| ਵਾਹਨ ਵਿੱਚ ਸਵਾਰ 5 ਵਿਅਕਤੀ ਦੀ ਹਾਦਸੇ ਵਾਲੀ ਜਗ੍ਹਾ ਤੇ ਮੌਤ ਹੋ ਗਈ, ਜਦੋਂ ਕਿ ਇਕ ਦੀ ਇਲਾਜ ਦੌਰਾਨ ਹਸਪਤਾਲ ਵਿੱਚ ਮੌਤ ਹੋ ਗਈ|
ਇਸ ਹਾਦਸੇ ਵਿੱਚ 4 ਵਿਅਕਤੀ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ 2 ਦੀ ਹਾਲਤ ਗੰਭੀਰ ਹੈ| ਵਾਹਨ ਵਿੱਚ ਕੁੱਲ 10 ਵਿਅਕਤੀ ਸਵਾਰ ਸਨ| ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਆਨੰਦ ਸਿੰਘ ਪੁੱਤਰ ਸ਼ਾਮ ਸਿੰਘ (35), ਦੇਵੇਂਦਰ ਚੌਹਾਨ ਪੁੱਤਰ ਰਾਮਸਵਰੂਪ ਚੌਹਾਨ (52), ਗੁਲਾਬ ਸਿੰਘ ਪੁੱਤਰ ਸ਼ੰਕਰ ਸਿੰਘ (50), ਬਲਬੀਰ ਸਿੰਘ ਪੁੱਤਰ ਮਦਨ ਸਿੰਘ (42), ਬੀਰ ਸਿੰਘ ਪੁੱਤਰ ਦਲੇਬ ਸਿੰਘ (52), ਬੀਰ ਸਿੰਘ ਪੁੱਤਰ ਮਦਨ ਸਿੰਘ (53) ਸ਼ਾਮਲ ਹਨ| ਗੰਭੀਰ ਰੂਪ ਨਾਲ ਜ਼ਖਮੀ 2 ਲੋਕਾਂ ਨੂੰ ਸੋਮਵਾਰ ਦੀ ਸਵੇਰ ਦੇਹਰਾਦੂਨ ਲਿਆਂਦਾ ਗਿਆ, ਜਦੋਂ ਕਿ 2 ਜ਼ਖਮੀਆਂ ਦਾ ਇਲਾਜ ਜ਼ਿਲਾ ਹਸਪਤਾਲ ਉਤਰਾਕਾਸ਼ੀ ਵਿੱਚ ਚੱਲ ਰਿਹਾ ਹੈ|

Leave a Reply

Your email address will not be published. Required fields are marked *