ਉਤਰਾਖੰਡ ਵਿੱਚ ਵਿਅਕਤੀ ਨੇ ਪਰਿਵਾਰ ਉਤੇ ਸੁੱਟਿਆ ਤੇਜ਼ਾਬ,ਕਈ ਜ਼ਖ਼ਮੀ

ਦੇਹਰਾਦੂਨ, 11 ਸਤੰਬਰ (ਸ.ਬ.) ਉਤਰਾਖੰਡ ਦੇ ਅਲਮੋੜਾ ਵਿੱਚ ਲੰਘੇ ਦਿਨ ਇੱਕ ਵਿਅਕਤੀ ਨੇ ਆਪਣੇ ਭਰਾ ਅਤੇ ਪਰਿਵਾਰ ਦੇ ਹੋਰ ਸੱਤ ਮੈਂਬਰਾਂ ਉਤੇ ਤੇਜ਼ਾਬ ਸੁੱਟ ਦਿੱਤਾ| ਇਸ ਦੌਰਾਨ ਉਕਤ ਵਿਅਕਤੀ ਖ਼ੁਦ ਵੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ| ਪੁਲੀਸ ਦਾ ਕਹਿਣਾ ਹੈ ਕਿ ਸਾਰੇ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ| ਉਕਤ ਵਿਅਕਤੀ ਵਲੋਂ ਇਸ ਘਟਨਾ ਨੂੰ ਕਿਉਂ ਅੰਜਾਮ ਦਿੱਤਾ ਗਿਆ, ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *