ਉਤਰਾਖੰਡ ਸਰਕਾਰ ਨੇ ਬੀਮਾਰ, ਗਰੀਬਾਂ, ਬਜ਼ੁਰਗਾਂ ਲਈ ਸ਼ੁਰੂ ਕੀਤੀ ਮੁਫਤ ਉਡਾਣ ਸੇਵਾ

ਨਵੀਂ ਦਿੱਲੀ, 29 ਦਸੰਬਰ (ਸ.ਬ.) ਉਤਰਾਖੰਡ ਸਰਕਾਰ ਨੇ ਅੱਜ ਉਤਰਕਾਸ਼ੀ ਜਿਲ੍ਹੇ ਦੇ ਸੁਦੂਰਵਰਤੀ ਪਹਾੜੀ ਖੇਤਰ ਵਿੱਚ ਗਰੀਬਾਂ, ਬਜ਼ੁਰਗਾਂ ਅਤੇ ਬੀਮਾਰ ਲੋਕਾਂ ਲਈ ਮੁਫਤ ਉਡਾਣ ਸੇਵਾ ਸ਼ੁਰੂ ਕੀਤੀ| ਸ਼ਹਿਰੀ ਵਿਕਾਸ ਮੰਤਰੀ ਪ੍ਰੀਤਮ ਸਿੰਘ ਪਵਾਰ ਨੇ ਇੱਥੇ ਚਿਨਆਲੀਸੌਰ ਹਵਾਈਪੱਟੀ ਤੋਂ ਨੌ ਸੀਟਰ ਉਡਾਣ ਨੂੰ ਹਰੀ ਝੰਡੀ ਦਿਖਾਈ, ਜਿਸ ਵਿੱਚ ਪੰਜ ਰੋਗੀ ਸਵਾਰ ਸਨ|
ਉਤਰਕਾਸ਼ੀ ਦੇ ਜਿਲ੍ਹਾ ਮੈਜਿਸਟ੍ਰੇਟ ਆਸ਼ੀਸ਼ ਕੁਮਾਰ ਸ਼੍ਰੀਵਾਸਤਵ ਨੇ ਕਿਹਾ, ਪਹਾੜੀ ਖੇਤਰਾਂ ਵਿੱਚ ਖਰਾਬ ਸੰਪਰਕ ਅਤੇ ਸਿਹਤ ਸਹੂਲਤਾਂ ਦੇ ਮੱਦੇਨਜ਼ਰ ਇਹ ਸੇਵਾ ਸ਼ੁਰੂ ਕੀਤੀ ਗਈ ਹੈ| ਅਸਥਾਈ ਸੇਵਾਵਾਂ ਇਕ ਮਹੀਨੇ ਤੱਕ ਚਲਣਗੀਆਂ ਅਤੇ ਗਰੀਬ, ਬਜ਼ੁਰਗ ਅਤੇ ਬੀਮਾਰ ਲੋਕ ਇਸ ਦਾ ਲਾਭ ਉਠਾ ਸਕਦੇ ਹਨ| ਕੁਮਾਰ ਨੇ ਦੱਸਿਆ ਕਿ ਇਕ ਜਹਾਜ਼ ਹਫਤੇ ਵਿੱਚ ਦੋ ਵਾਰ ਮੰਗਲਵਾਰ ਅਤੇ ਸ਼ਨੀਵਾਰ ਨੂੰ ਜਾਲੀਗਰਾਂਟ ਤੋਂ ਚਿਨਆਲੀਸੌਰ ਲਈ ਉਡਾਣ ਭਰੇਗਾ ਅਤੇ ਵਾਪਸ          ਆਵੇਗਾ|
ਡੀ. ਐਮ. ਨੇ ਕਿਹਾ ਕਿ ਰਾਜ ਦੇ ਸੁਦੂਰਵਰਤੀ ਪਹਾੜੀ ਖੇਤਰਾਂ ਤੋਂ ਵੀ ਗਰੀਬਾਂ ਅਤੇ ਬਜ਼ੁਰਗਾਂ ਲਈ ਅਜਿਹੀ ਮੁਫਤ ਉਡਾਣ ਦਾ ਪ੍ਰਸਤਾਵ ਹੈ, ਜਿਨ੍ਹਾਂ ਵਿੱਚ ਚਮੋਲੀ ਜਿਲ੍ਹੇ ਦਾ ਗੌਚਰ ਅਤੇ ਪਿਥੌਰਾਗੜ ਜਿਲ੍ਹੇ ਦਾ ਨੈਨੀਸੈਨੀ ਸ਼ਾਮਲ ਹਨ|

Leave a Reply

Your email address will not be published. Required fields are marked *