ਉਤਰੀ ਕੋਰੀਆ ਖਿਲਾਫ ਸ਼ਕਤੀ ਪ੍ਰਦਰਸ਼ਨ ਦੌਰਾਨ ਅਮਰੀਕਾ, ਦੱਖਣੀ ਕੋਰੀਆ ਨੇ ਸ਼ੁਰੂ ਕੀਤਾ ਫੌਜੀ ਅਭਿਆਸ

ਸਿਉਲ, 11 ਨਵੰਬਰ (ਸ.ਬ.) ਅਮਰੀਕਾ ਅਤੇ ਦੱਖਣ ਕੋਰੀਆ ਨੇ ਸੰਯੁਕਤ ਜਲ ਸੈਨਾ ਅਭਿਆਸ ਸ਼ੁਰੂ ਕੀਤਾ ਹੈ ਜਿਸ ਵਿਚ 3 ਅਮਰੀਕਾ ਦੇ ਜਹਾਜ਼ ਵੀ ਸ਼ਾਮਿਲ ਹੋ ਰਹੇ ਹਨ| ਰੱਖਿਆ ਅਧਿਕਾਰੀਆਂ ਅਨੁਸਾਰ ਇਹ ਅਭਿਆਸ ਉਤਰੀ ਕੋਰੀਆ ਲਈ ਸਪੱਸ਼ਟ ਚਿਤਾਵਨੀ ਦਾ ਸੰਕੇਤ ਹੈ| ਚਾਰ ਦਿਨਾਂ ਤੱਕ ਚਲਣ ਵਾਲਾ ਇਹ ਫੌਜੀ ਅਭਿਆਸ ਅੱਜ ਦੱਖਣ ਕੋਰੀਆ ਦੇ ਪੂਰਵੀ ਤਟ ਉਤੇ ਸ਼ੁਰੂ ਹੋਇਆ| ਦੱਖਣ ਕੋਰੀਆ ਦੀ ਫੌਜ ਅਨੁਸਾਰ ਅਮਰੀਕਾ ਦੇ ਤਿੰਨ ਜਹਾਜ਼- ਯੂ. ਐਸ. ਐਸ. ਰੋਨਾਲਡ ਰੀਗਨ, ਯੂ. ਐਸ. ਐਸ. ਥਿਯੋਡੋਰ ਰੂਜਵੇਲਟ ਅਤੇ ਯੂ. ਐੱਸ. ਐਸ. ਨਿਮਿਟਜ ਸ਼ਨੀਵਾਰ ਤੋਂ ਮੰਗਲਵਾਰ ਤੱਕ ਚਲਣ ਵਾਲੇ ਇਸ ਫੌਜੀ ਅਭਿਆਸ ਵਿਚ ਭਾਗ ਲੈ ਰਹੇ ਹਨ| ਇਨ੍ਹਾਂ ਤਿੰਨਾਂ ਜਹਾਜ਼ਾਂ ਦੇ ਸੋਮਵਾਰ ਤੱਕ ਇਕੱਠੇ ਰਹਿਣ ਦੀ ਸੰਭਾਵਨਾ ਹੈ| ਸਾਲ 2007 ਤੋਂ ਬਾਅਦ ਇਹ ਪਹਿਲਾਂ ਮੌਕਾ ਹੈ ਜਦੋਂ ਅਮਰੀਕਾ ਦੇ ਤਿੰਨੇ ਜਹਾਜ਼ ਇਕੱਠੇ ਪੱਛਮੀ ਪ੍ਰਸ਼ਾਂਤ ਵਿਚ ਹੋਣਗੇ|

Leave a Reply

Your email address will not be published. Required fields are marked *