ਉਤਰੀ ਕੋਰੀਆ ਵਲੋਂ ਪਰਮਾਣੂ ਪ੍ਰੋਗਰਾਮ ਰੋਕਣ ਦਾ ਐਲਾਨ

ਸੋਲ, 21 ਅਪ੍ਰੈਲ (ਸ.ਬ.) ਉਤਰੀ ਕੋਰੀਆ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਪ੍ਰਮਾਣੂ ਅਤੇ ਲੰਬੀ ਦੂਰੀ ਵਾਲੇ ਮਿਜ਼ਾਇਲ ਪ੍ਰੀਖਣ ਪ੍ਰੋਗਰਾਮ ਰੋਕ ਦਿੱਤੇ ਹਨ ਅਤੇ ਉਹ ਪ੍ਰਮਾਣੂ ਪ੍ਰੀਖਣ ਸਥਾਨਾਂ ਨੂੰ ਬੰਦ ਕਰਨ ਤੇ ਵਿਚਾਰ ਕਰ ਰਿਹਾ ਹੈ| ਉਤਰੀ ਕੋਰੀਆ, ਦੱਖਣੀ ਕੋਰੀਆ ਅਤੇ ਅਮਰੀਕਾ ਵਿਚਕਾਰ ਨਵੇਂ ਸਿਰੇ ਤੋਂ ਪ੍ਰਮਾਣੂ ਗੱਲਬਾਤ ਹੋਣ ਦੀ ਘੋਸ਼ਣਾ ਤੋਂ ਬਾਅਦ ਇਹ ਐਲਾਨ ਕੀਤਾ ਗਿਆ ਹੈ| ਹਾਲਾਂਕਿ ਉਤਰੀ ਕੋਰੀਆ ਵੱਲੋਂ ਕੀਤੀ ਗਈ ਇਸ ਘੋਸ਼ਣਾ ਵਿਚ ਉਸ ਦੇ ਪ੍ਰਮਾਣੂ ਨਿਸ਼ਸਤੀਕਰਨ ਨੂੰ ਲੈ ਕੇ ਇਛੁੱਕ ਹੋਣ ਦਾ ਕੋਈ ਸਪਸ਼ਟ ਸੰਕੇਤ ਨਹੀਂ ਹਨ| ਉਤਰੀ ਕੋਰੀਆ ਨੇ ਆਪਣੇ ਪ੍ਰਮਾਣੂ ਬਲ ਨੂੰ ਲੈ ਕੇ ਭਰੋਸਾ ਜ਼ਾਹਰ ਕੀਤਾ ਹੈ, ਜਿਸ ਦੇ ਕਥਿਤ ਥਰਮੋਨਿਊਕਲੀਅਰ ਵਾਰਹੈਡ ਦਾ ਜ਼ਮੀਨ ਦੇ ਹੇਠਾਂ ਅਤੇ 3 ਅੰਤਰਮਹਾਦਿਪੀ ਬੈਲਿਸਟਿਕ ਮਿਜ਼ਾਇਲ ਦਾ ਹਵਾ ਵਿਚ ਪ੍ਰੀਖਣ ਕਰਨ ਤੋਂ ਬਾਅਦ ਕਿਮ ਜੋਂਗ-ਉਨ ਨੇ ਇਸ ਦੇ ਨੰਵਬਰ ਵਿਚ ਪੂਰਾ ਹੋਣ ਦੀ ਘੋਸ਼ਣਾ ਕੀਤੀ ਸੀ| ਕੁੱਝ ਮਾਹਰਾਂ ਦਾ ਕਹਿਣਾ ਹੈ ਕਿ ਕਿਮ ਮਜ਼ਬੂਤ ਸਥਿਤੀ ਵਿਚ ਹਨ ਅਤੇ ਉਸ ਦੇ ਗੱਲਬਾਤ ਦੌਰਾਨ ਆਪਣੇ ਪ੍ਰਮਾਣੂੰ ਹਥਿਆਰਾਂ ਵਿਚ ਕਟੌਤੀ ਕਰਨ ਤੇ ਰਾਜ਼ੀ ਹੋਣ ਦੀ ਸੰਭਵਾਨਾ ਘੱਟ ਹੈ| ਦੱਖਣੀ ਕੋਰੀਆਈ ਅਤੇ ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਮ ਆਪਣੀ ਟੁੱਟੀ ਅਰਥ-ਵਿਵਸਥਾ ਨੂੰ ਪਾਬੰਦੀਆਂ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ| ਇਸ ਘੋਸ਼ਣਾ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰਦੇ ਹੋਏ ਕਿਹਾ ਕਿ ਇਹ ਉਤਰੀ ਕੋਰੀਆ ਅਤੇ ਪੂਰੇ ਵਿਸ਼ਵ ਲਈ ਇਕ ਚੰਗੀ ਖਬਰ ਹੈ ਅਤੇ ਇਕ ਵੱਡੀ ਪ੍ਰਗਤੀ ਹੈ| ਨਾਲ ਹੀ ਉਨ੍ਹਾਂ ਕਿਹਾ ਕਿ ਉਹ ਕਿਮ ਨਾਲ ਹੋਣ ਵਾਲੇ ਸ਼ਿਖਰ ਸੰਮੇਲਨ ਨੂੰ ਲੈ ਕੇ ਉਤਸ਼ਾਹਿਤ ਹਨ| ਉਤਰੀ ਕੋਰੀਆ ਦੀ ਅਧਿਕਾਰਤ ਨਿਊਜ਼ ਏਜੰਸੀ ਦਾ ਕਹਿਣਾ ਹੈ ਕਿ ਦੇਸ਼ ਨੇ ਇਹ ਕਦਮ ਆਪਣੇ ਰਾਸ਼ਟਰੀ ਫੋਕਸ ਨੂੰ ਬਦਲਣ ਅਤੇ ਅਰਥ-ਵਿਵਸਥਾ ਵਿਚ ਸੁਧਾਰ ਕਰਨ ਲਈ ਚੁੱਕਿਆ ਹੈ| ਉਥੇ ਹੀ ਕਿਮ ਅਤੇ ਟਰੰਪ ਵਿਚਕਾਰ ਬੈਠਕ ਮਈ ਜਾਂ ਜੂਨ ਵਿਚ ਹੋਣ ਦੀ ਸੰਭਾਵਨਾ ਹੈ|

Leave a Reply

Your email address will not be published. Required fields are marked *