ਉਤਰੀ ਕੋਰੀਆ ਵਲੋਂ ਮਿਸਾਈਲ ਪ੍ਰੀਖਣ, ਅਮਰੀਕਾ ਵੀ ਆਇਆ ਜਦ ਵਿਚ, ਹੋ ਸਕਦੈ ਵੱਡਾ ਐਲਾਨ

ਸੀਓਲ, 4 ਜੁਲਾਈ (ਸ.ਬ.) ਅੱਜ ਉਤਰੀ ਕੋਰੀਆ ਵਲੋਂ ਲੰਬੀ ਦੂਰੀ ਦੀ ਬੈਲਿਸਟਿਕ ਮਿਸਾਈਲ ਦਾ ਪ੍ਰੀਖਣ ਕੀਤਾ ਗਿਆ ਹੈ| ਮਾਹਿਰਾਂ ਦਾ ਕਹਿਣਾ ਹੈ ਕਿ ਇਹ ਮਿਸਾਈਲ ਅਮਰੀਕਾ ਦੇ ਅਲਾਸਕਾ ਖੇਤਰ ਤੱਕ ਪਹੁੰਚ ਸਕਦੀ ਹੈ| ਉਤਰੀ ਕੋਰੀਆ ਦੇ ਅੱਜ ਦੇ ਤਾਜ਼ਾ ਮਿਸਾਈਲ ਟੈਸਟ ਨੇ ਅਮਰੀਕਾ ਨੂੰ ਭੜਕਾ ਦਿੱਤਾ ਹੈ| ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਦੀ ਜੰਮ ਕੇ ਆਲੋਚਨਾ ਕੀਤੀ ਹੈ| ਕਿਹਾ ਜਾ ਰਿਹਾ ਹੈ ਕਿ ਡੋਨਾਲਡ ਟਰੰਪ ਇਸ ਸਬੰਧੀ ਅੱਜ ਅਹਿਮ ਐਲਾਨ  ਕਰ  ਸਕਦੇ ਹਨ| ਜਿਕਰਯੋਗ ਹੈ ਕਿ ਉਤਰੀ ਕੋਰੀਆ ਨੇ ਇਹ ਮਿਸਾਈਲ ਟੈਸਟ ਉਸ ਵਕਤ ਕੀਤਾ ਹੈ ਜਦੋਂ ਅਮਰੀਕਾ ਆਪਣਾ ਆਜਾਦੀ ਦਿਵਸ ਮਨਾ ਰਿਹਾ ਹੈ|

Leave a Reply

Your email address will not be published. Required fields are marked *