ਉਤਰੀ ਕੋਰੀਆ ਵਿੱਚ ਵਾਪਰਿਆ ਭਿਆਨਕ ਸੜਕ ਹਾਦਸਾ, 30 ਵਿਅਕਤੀਆਂ ਦੀ ਮੌਤ

ਪਿਓਂਗਯਾਂਗ, 23 ਅਪ੍ਰੈਲ (ਸ.ਬ.) ਉਤਰੀ ਕੋਰੀਆ ਵਿਚ ਇੱਕ ਭਿਆਨਕ ਬੱਸ ਹਾਦਸੇ ਵਿਚ ਘੱਟ ਤੋਂ ਘੱਟ 30 ਵਿਅਕਤੀਆਂ ਦੀ ਮੌਤ ਹੋ ਗਈ| ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨੀਂ ਉਤਰੀ ਕੋਰੀਆ ਦੇ ਹੁਆਂਘਈ ਰੋਡ ਤੇ ਇੱਕ ਟੂਰਿਸਟ ਬੱਸ ਦੇ ਹਾਦਸਾਗ੍ਰਸਤ ਹੋ ਜਾਣ ਨਾਲ ਘੱਟ ਤੋਂ ਘੱਟ 30 ਵਿਅਕਤੀਆਂ ਦੀ ਮੌਤ ਹੋ ਗਈ| ਹਾਲਾਂਕਿ ਇਸ ਹਾਦਸੇ ਦਾ ਕਾਰਨ ਮੌਸਮ ਦਾ ਖਰਾਬ ਹੋਣਾ ਮੰਨਿਆ ਜਾ ਰਿਹਾ ਹੈ|
ਦੱਸਣਯੋਗ ਹੈ ਕਿ ਮਰਨ ਵਾਲਿਆਂ ਵਿੱਚ ਜ਼ਿਆਦਾਤਰ ਚੀਨੀ ਨਾਗਰਿਕ ਹਨ| ਉਤਰੀ ਕੋਰੀਆ ਵਿੱਚ ਸਥਿਤ ਦੂਤਘਰ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ| ਉਤਰੀ ਕੋਰੀਆ ਵਿੱਚ ਚੀਨੀ ਦੂਤਘਰ ਨੂੰ ਇਹ ਸੂਚਨਾ ਮਿਲੀ ਸੀ ਕਿ ਹੁਆਂਘਈ ਰੋਡ ਤੇ ਬੀਤੀ ਰਾਤ ਇੱਕ ਭਿਆਨਕ ਹਾਦਸਾ ਵਾਪਰਿਆ ਹ| ਉਤਰੀ ਕੋਰੀਆ ਦੀ ਇੱਕ ਨਿਊਜ਼ ਏਜੰਸੀ ਮੁਤਾਬਕ ਉਤਰੀ ਕੋਰੀਆ ਵਿਚ ਵੱਡੀ ਗਿਣਤੀ ਵਿੱਚ ਚੀਨੀ ਸੈਲਾਨੀ ਆਉਂਦੇ ਹਨ|

Leave a Reply

Your email address will not be published. Required fields are marked *