ਉਤਰੀ ਬ੍ਰਾਜ਼ੀਲ ਵਿੱਚ ਗ੍ਰੀਨਪੀਸ ਦਾ ਜਹਾਜ਼ ਹੋਇਆ ਹਾਦਸਾਗ੍ਰਸਤ, 1 ਦੀ ਮੌਤ

ਸਾਓ ਪਾਓਲੋ, 18 ਅਕਤੂਬਰ (ਸ.ਬ.) ਬ੍ਰਾਜ਼ੀਲ ਵਿਚ ਐਮਾਜ਼ਾਨ ਵਰਖਾ ਵਨ ਵਿਚ ਗ੍ਰੀਨਪੀਸ ਦਾ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿਚ ਇਕ ਮਹਿਲਾ ਦੀ ਮੌਤ ਹੋ ਗਈ| ਜਹਾਜ਼ ਵਿਚ 5 ਲੋਕ ਸਵਾਰ ਸਨ| ਵਾਤਾਵਰਣ ਸਮੂਹ ਗ੍ਰੀਨਪੀਸ ਨੇ ਦੱਸਿਆ ਕਿ ਇੰਜਣ ਵਾਲਾ ਟਰਬੋਪ੍ਰੋਪ ਜਹਾਜ਼ ਸੇਸਨਾ 208 ਕਾਰਵਾਨ ਉਤਰੀ ਸੂਬੇ ਐਮਾਜ਼ਾਨ ਦੀ ਰਾਜਧਾਨੀ ਮਾਨਉਸ ਦੇ ਨੇੜੇ ਹਾਦਸਾਗ੍ਰਸਤ ਹੋਇਆ| ਸਮੂਹ ਨੇ ਇਕ ਬਿਆਨ ਵਿਚ ਦੱਸਿਆ ਕਿ ਹਾਦਸੇ ਵਿਚ ਪਾਇਲਟ ਅਤੇ ਗ੍ਰੀਨਪੀਸ ਦੇ 3 ਕਰਮਚਾਰੀ ਬੱਚ ਗਏ ਅਤੇ ਉਨ੍ਹਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ| ਮ੍ਰਿਤਕ ਮਹਿਲਾ ਦੀ ਪਛਾਣ ਉਸ ਦੇ ਪਰਿਵਾਰ ਨੇ ਕਰ ਲਈ ਹੈ| ਪੁਲੀਸ ਇੰਸਪੈਕਟਰ ਮਿਗੁਏਲ ਰਿਬੇਰੋ ਦਾ ਹਵਾਲਾ ਦਿੰਦੇ ਹੋਏ ਇਕ ਸਮਾਚਾਰ ਪੋਰਟਲ ਨੇ ਦੱਸਿਆ ਮਾਰੀ ਗਈ 29 ਸਾਲਾ ਮਹਿਲਾ ਸਵੀਡਨ ਦੀ ਰਹਿਣ ਵਾਲੀ ਸੀ|

Leave a Reply

Your email address will not be published. Required fields are marked *