ਉਤਰੀ ਮੈਕਸੀਕੋ ਦੀ ਜੇਲ ਵਿੱਚ ਕੈਦੀਆਂ ਦੀ ਹੋਈ ਲੜਾਈ ਵਿੱਚ 13 ਵਿਅਕਤੀਆਂ ਦੀ ਮੌਤ

ਮੈਕਸੀਕੋ ਸਿਟੀ, 11 ਅਕਤੂਬਰ (ਸ.ਬ.) ਉਤਰੀ ਮੈਕਸੀਕੋ ਦੇ ਨਿਯੂਓ ਲਿਔਨ ਦੀ ਇਕ ਜੇਲ ਵਿੱਚ ਕੈਦੀਆਂ ਦੇ ਵਿਰੋਧੀ ਗੁਟਾਂ ਵਿੱਚ ਹੋਈ ਲੜਾਈ ਵਿੱਚ ਘੱਟ ਤੋਂ ਘੱਟ 13 ਵਿਅਕਤੀਆਂ ਦੀ ਮੌਤ ਹੋ ਗਈ| ਸੁਰੱਖਿਆ ਅਧਿਕਾਰੀ ਐਲਡੋ ਫਾਸਕੀ ਨੇ ਕਿਹਾ ਕਿ ਹਾਲਤ ਨੂੰ ਕਾਬੂ ਵਿੱਚ ਕਰਨ ਲਈ ਸੁਰੱਖਿਆ ਬਲਾਂ ਨੂੰ ਘਟਨਾ ਵਾਲੀ ਜਗ੍ਹਾ ਉਤੇ ਭੇਜਿਆ ਗਿਆ ਹੈ|
ਸ਼੍ਰੀ ਫਾਸਕੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੁਰੱਖਿਆ ਬਲਾਂ ਨੇ ਮੋਂਟੇਰੀ ਸ਼ਹਿਰ ਦੇ ਬਾਹਰੀ ਖੇਤਰ ਵਿੱਚ ਸਥਿਤ ਕੈਡੇਰੀਟਾ ਜੇਲ ਵਿੱਚ ਦਾਖਲ ਹੋ ਗਏ ਹਨ ਅਤੇ ਜੇਲ ਗਾਰਡਜ਼ ਅਤੇ ਹੋਰ ਕੈਦੀਆਂ ਦੀ ਸੁਰੱਖਿਆ ਲਈ ਤਾਕਤ ਦੀ ਵਰਤੋਂ ਵੀ ਕੀਤੀ ਹੈ| ਉਨ੍ਹਾਂ ਨੇ ਕਿਹਾ ਕਿ ਇਹ ਅਜੇ ਸਪੱਸ਼ਟ ਨਹੀਂ ਹੋ ਪਾਇਆ ਹੈ ਕਿ ਕੈਦੀਆਂ ਦੀ ਲੜਾਈ ਵਿੱਚ ਕਿੰਨੇ ਲੋਕਾਂ ਦੀ ਮੌਤ ਹੋਈ ਹੈ ਅਤੇ ਸੁਰੱਖਿਆ ਬਲਾਂ ਦੁਆਰਾ ਕਿੰਨੇ ਲੋਕ ਮਾਰੇ ਗਏ ਹਨ|

Leave a Reply

Your email address will not be published. Required fields are marked *