ਉਤਰੀ ਮੈਕਸੀਕੋ ਦੀ ਸਰਹੱਦ ਤੇ ਹੋਈ ਗੋਲੀਬਾਰੀ ਵਿੱਚ 5  ਵਿਅਕਤੀਆਂ ਦੀ ਮੌਤ|

ਮੈਕਸੀਕੋ ਸਿਟੀ, 3 ਜੂਨ (ਸ.ਬ.)  ਉਤਰੀ ਮੈਕਸੀਕੋ ਦੀ ਸਰਹੱਦ ਨਾਲ ਲੱਗਦੇ ਸ਼ਹਿਰ ਰੇਨੋਸਾ ਵਿੱਚ ਗੋਲੀਬਾਰੀ ਅਤੇ ਝੜਪ ਦੀ ਘਟਨਾ ਵਿੱਚ 5 ਵਿਅਕਤੀਆਂ ਦੀ ਮੌਤ ਹੋ ਗਈ| ਤਮੌਲੀਪਸ ਸੂਬੇ ਦੇ ਸੁਰੱਖਿਆ ਬੁਲਾਰੇ ਨੇ ਮ੍ਰਿਤਕਾਂ ਦੀ ਪਛਾਣ ਜਾਂ ਮੌਤਾਂ ਦੀ ਸਥਿਤੀ ਬਾਰੇ ਤਾਂ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਬੁਲਾਰੇ ਨੇ ਟਵਿੱਟਰ ਅਕਾਊਂਟ ਤੋਂ ਸ਼ਹਿਰ ਦੀਆਂ ਕਈ ਥਾਵਾਂ ਤੇ ਲਾਸ਼ਾਂ ਮਿਲਣ ਦੀ ਜਾਣਕਾਰੀ ਦਿੱਤੀ ਹੈ| ਹਾਲਾਂਕਿ 2 ਜੂਨ ਨੂੰ ਅਧਿਕਾਰੀਆਂ ਨੇ ਗੋਲੀਬਾਰੀ ਅਤੇ ਵਾਹਨਾਂ ਦੇ ਕਾਫਿਲੇ ਦੀ ਸ਼ੱਕੀ ਗਤੀਵਿਧੀ ਦੀ ਸੂਚਨਾ ਦਿੱਤੀ ਸੀ| ਇਹ ਵੀ ਸੂਚਨਾ ਦਿੱਤੀ ਗਈ ਸੀ ਕਿ ਇਕ ਫੌਜੀ ਗਸ਼ਤ ਦਲ ਤੇ ਹਮਲੇ ਦੇ ਬਾਅਦ ਇਕ ਸ਼ੱਕੀ ਜ਼ਖਮੀ ਹੋ ਗਿਆ ਸੀ|

Leave a Reply

Your email address will not be published. Required fields are marked *