ਉਤਰੀ ਮੈਕਸੀਕੋ ਦੇ ਕੋਕਫਾਈਟ ਕਲੱਬ ਵਿੱਚ ਗੋਲੀਬਾਰੀ, 6 ਵਿਅਕਤੀਆਂ ਦੀ ਮੌਤ

ਮੈਕਸੀਕੋ ਸਿਟੀ, 5 ਫਰਵਰੀ (ਸ.ਬ.) ਚਿਹੁਆਹੁਆ ਦੀ ਸੁਬਾਈ ਰਾਜਧਾਨੀ ਦੇ ਇਕ ਗੈਰ-ਕਾਨੂੰਨੀ ਕਲੱਬ ਵਿਚ ਬੰਦੂਕਧਾਰੀਆਂ ਵੱਲੋਂ ਕੀਤੀ ਗਈ ਗੋਲੀਬਾਰੀ ਵਿਚ 6 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ 14 ਹੋਰ ਵਿਅਕਤੀ ਜ਼ਖਮੀ ਹੋ ਗਏ| ਉਤਰੀ ਮੈਕਸੀਕੋ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ| ਰਾਜ ਦੇ ਪ੍ਰੌਸੀਕਿਊਸ਼ਨ ਦਫਤਰ ਨੇ ਆਪਣੇ ਇਕ ਬਿਆਨ ਵਿਚ ਦੱਸਿਆ ਕਿ ਕਈ ਨਕਾਬਪੋਸ਼ ਹਮਲਾਵਰਾਂ ਨੇ ‘ਸਾਂਤਾ ਮਾਰੀਆ’ ਕੋਕਫਾਈਟ ਕਲੱਬ ਵਿਚ ਜਮ੍ਹਾ ਲੋਕਾਂ ਤੇ ਗੋਲੀਆਂ ਚਲਾ ਦਿੱਤੀਆਂ| ਇਸਤਗਾਸਾ ਪੱਖ ਨੇ ਦੱਸਿਆ ਕਿ 4 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਹੋਰ 2 ਨੇ ਇਲਾਜ ਦੌਰਾਨ ਦਮ ਤੋੜ ਦਿੱਤਾ| ਜ਼ਖਮੀ ਹੋਏ ਲੋਕਾਂ ਵਿਚ 7 ਤੋਂ 10 ਸਾਲ ਦੇ ਦੋ ਬੱਚੇ ਸ਼ਾਮਲ ਹਨ| ਇਸ ਮਾਮਲੇ ਵਿਚ ਤੁਰੰਤ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ|

Leave a Reply

Your email address will not be published. Required fields are marked *