ਉਤਰ ਕੋਰੀਆ ਉਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੀ ਮੰਗ

ਸੰਯੁਕਤ ਰਾਸ਼ਟਰ, 21 ਜੁਲਾਈ (ਸ.ਬ.) ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪਿਓ ਨੇ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਤੋਂ ਉਤਰ ਕੋਰੀਆ ਉੱਤੇ ਸਖਤ ਆਰਥਿਕ ਪਾਬੰਦੀਆਂ ਲਗਾਉਣ ਦੀ ਮੰਗ ਕੀਤੀ ਹੈ| ਉਨ੍ਹਾਂ ਕਿਹਾ ਕਿ ਕਿਮ ਜੋਂਗ ਉਨ ਤੇ ਦਬਾਅ ਬਣਾਇਆ ਜਾਵੇ ਤਾਂ ਕਿ ਪਯੋਂਗਯਾਂਗ ਪ੍ਰਮਾਣੂ ਪ੍ਰੋਗਰਾਮ ਖਤਮ ਕੀਤੇ ਜਾ ਸਕਣ|
ਅਮਰੀਕਾ ਦਾ ਮੰਨਣਾ ਹੈ ਕਿ ਉਤਰ ਕੋਰੀਆ ਸੰਯੁਕਤ ਰਾਸ਼ਟਰ ਵਿੱਚ ਆਪਣੇ ਆਪ ਨੂੰ ਵੱਖ ਕੀਤੇ ਜਾਣ ਦੇ ਦਰਜੇ ਨੂੰ ਖਤਮ ਕਰ ਸਕਦਾ ਹੈ ਪਰ ਉਥੇ ਤਕ ਪਹੁੰਚਣ ਲਈ ਸਾਨੂੰ ਪੂਰੀ ਤਰ੍ਹਾਂ ਪਾਬੰਦੀਆਂ ਲਗਾਉਣੀਆਂ ਪੈਣਗੀਆਂ| ਸੁਰੱਖਿਆ ਪਰੀਸ਼ਦ ਨਾਲ ਬੈਠਕ ਤੋਂ ਬਾਅਦ ਪੋਂਪਿਓ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ|

Leave a Reply

Your email address will not be published. Required fields are marked *