ਉਤਰ ਪ੍ਰਦੇਸ਼ ਵਿੱਚ ਡਾ.ਅੰਬੇਡਕਰ ਦੇ ਨਾਮ ਨਾਲ ਜੁੜੇਗਾ ‘ਰਾਮਜੀ’

ਲਖਨਊ, 29 ਮਾਰਚ (ਸ.ਬ.) ਉਤਰ ਪ੍ਰਦੇਸ਼ ਵਿੱਚ ਹੁਣ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਦਾ ਨਾਮ ਬਦਲਿਆ ਜਾਵੇਗਾ| ਭੀਮਰਾਓ ਅੰਬੇਡਕਰ ਦੇ ਨਾਮ ਦੇ ਨਾਲ ਹੁਣ ਉਨ੍ਹਾਂ ਦੇ ਪਿਤਾ ਰਾਮ ਜੀ ਮਾਲੋਜੀ ਸਕਪਾਲ ਦਾ ਨਾਮ ਵੀ ਜੋੜਿਆ ਜਾਵੇਗਾ| ਰਾਜਪਾਲ ਰਾਮ ਨਾਇਕ ਦੀ ਸਲਾਹ ਤੋਂ ਬਾਅਦ ਇਸ ਸਬੰਧੀ ਫੈਸਲਾ ਲਿਆ ਗਿਆ ਹੈ| ਹੁਣ ਉਨ੍ਹਾਂ ਦਾ ਨਾਮ ਡਾ. ਭੀਮਰਾਓ ਰਾਮਜੀ ਅੰਬੇਡਕਰ ਹੋਵੇਗਾ| ਦੱਸਿਆ ਜਾ ਰਿਹਾ ਹੈ ਕਿ ਰਾਜਪਾਲ ਰਾਮਨਾਇਕ ਨੇ ਇਸ ਸਬੰਧੀ 2017 ਵਿੱਚ ਇਕ ਮੁਹਿੰਮ ਚਲਾਈ ਸੀ ਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਵੀ ਲਿਖੀ ਸੀ| ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਵਿੱਚ ਵੀ ਉਨ੍ਹਾਂ ਦੇ ਨਾਮ ਨਾਲ ਪਿਤਾ ਦਾ ਨਾਮ ਜੋੜਿਆ ਜਾਂਦਾ ਹੈ| ਇਸ ਮਾਮਲੇ ਵਿੱਚ ਹੁਣ ਉਤਰ ਪ੍ਰਦੇਸ਼ ਸਰਕਾਰ ਨੇ ਆਦੇਸ਼ ਦੇ ਦਿੱਤਾ ਹੈ| ਜਿਸ ਤੋਂ ਬਾਅਦ ਅਧਿਕਾਰਕ ਰੂਪ ਨਾਲ ਨਾਮ ਬਦਲ ਕੇ ਡਾ. ਭੀਮਰਾਓ ਰਾਮਜੀ ਅੰਬੇਡਕਰ ਹੋ ਜਾਵੇਗਾ|

Leave a Reply

Your email address will not be published. Required fields are marked *