ਉਤਰ ਪ੍ਰਦੇਸ਼ ਵਿੱਚ ਹਨ੍ਹੇਰੀ-ਤੂਫਾਨ ਕਾਰਨ, 10 ਵਿਅਕਤੀਆਂ ਦੀ ਮੌਤ, ਦਿੱਲੀ ਵਿੱਚ ਸਾਹ ਲੈਣਾ ਹੋਇਆ ਮੁਸ਼ਕਿਲ

ਲਖਨਊ, 14 ਜੂਨ (ਸ.ਬ.) ਉਤਰ ਪ੍ਰਦੇਸ਼ ਵਿੱਚ ਇਕ ਵਾਰ ਫਿਰ ਤੋਂ ਹਨ੍ਹੇਰੀ-ਤੂਫਾਨ ਦਾ ਕਹਿਰ ਦੇਖਣ ਨੂੰ ਮਿਲਿਆ ਹੈ| ਬੀਤੇ ਦਿਨੀਂ ਉਤਰ ਪ੍ਰਦੇਸ਼ ਦੇ ਵੱਖ-ਵੱਖ ਜ਼ਿਲਿਆਂ ਵਿੱਚ ਆਏ ਭਿਆਨਕ ਤੂਫਾਨ ਨਾਲ 10 ਵਿਅਕਤੀਆਂ ਦੀ ਮੌਤ ਹੋ ਗਈ ਅਤੇ 28 ਜ਼ਖਮੀ ਹੋ ਗਏ| ਹਨ੍ਹੇਰੀ-ਤੂਫਾਨ ਨਾਲ ਮਰਨ ਵਾਲਿਆਂ ਵਿੱਚ ਗੋਂਡਾ ਦੇ ਤਿੰਨ ਹਨ, ਇਕ ਫੈਜਾਬਾਦ ਅਤੇ 6 ਸੀਤਾਪੁਰ ਦੇ ਹਨ| ਦਿੱਲੀ ਐਨ.ਸੀ.ਆਰ ਵਿੱਚ ਬੀਤੇ ਦਿਨੀਂ ਮੌਸਮ ਬਦਲਦਾ ਨਜ਼ਰ ਆਇਆ| ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਧੂੜ ਕਾਰਨ ਗਰਮੀ ਵਿੱਚ ਸਾਹ ਲੈਣਾ ਮੁਸ਼ਕਿਲ ਹੋ ਗਿਆ| ਧੂੜ ਅਤੇ ਧੁੰਧ ਨਾਲ ਹਾਲਤ ਇਹ ਹੈ ਕਿ ਸੂਰਜ ਦਿਨ ਵਿੱਚ ਵੀ ਧੁੰਧਲਾ ਦਿਖਾਈ ਦੇ ਰਿਹਾ ਹੈ| ਕੇਂਦਰੀ ਵਾਤਾਵਰਣ ਮੰਤਰਾਲੇ ਨੇ ਅਨੁਮਾਨ ਵਿਅਕਤ ਕੀਤਾ ਕਿ ਅਗਲੇ ਤਿੰਨ ਦਿਨ ਤੱਕ ਧੁੰਧ ਛਾਈ ਰਹਿ ਸਕਦੀ ਹੈ| ਪੂਰੀ ਦਿੱਲੀ ਧੂੜ ਦੀ ਚਾਦਰ ਵਿੱਚ ਲਿਪਟੀ ਨਜ਼ਰ ਆਈ|
ਉਤਰ ਪ੍ਰਦੇਸ਼ ਦੇ ਵੱਖ-ਵੱਖ ਜ਼ਿਲਿਆਂ ਵਿੱਚ ਕੱਲ ਆਏ ਹਨ੍ਹੇਰੀ-ਤੂਫਾਨ ਅਤੇ ਬਿਜਲੀ ਡਿੱਗਣ ਨਾਲ 26 ਵਿਅਕਤੀਆਂ ਦੀ ਮੌਤ ਹੋ ਗਈ| ਸਰਕਾਰੀ ਬੁਲਾਰੇ ਨੇ ਅੱਜ ਸ਼ਾਮ ਨੂੰ ਦੱਸਿਆ ਕਿ ਅੱਜ ਹਨ੍ਹੇਰੀ-ਤੂਫਾਨ ਅਤੇ ਬਿਜਲੀ ਡਿੱਗਣ ਨਾਲ ਪ੍ਰਦੇਸ਼ ਦੇ 11 ਪ੍ਰਭਾਵਿਤ ਜ਼ਿਲਿਆਂ ਵਿੱਚ 26 ਲੋਕਾਂ ਅਤੇ ਚਾਰ ਪਸ਼ੂਆਂ ਦੀ ਮੌਤ ਹੋਈ ਹੈ| ਇਨ੍ਹਾਂ ਵਿੱਚ ਜੌਨਪੁਰ ਅਤੇ ਸੁਲਤਾਨਪੁਰ ਵਿੱਚ ਪੰਜ-ਪੰਜ, ਚੰਦੌਲੀ ਅਤੇ ਬਹਿਰਾਈਚ ਵਿੱਚ ਤਿੰਨ-ਤਿੰਨ, ਮਿਰਜ਼ਾਪੁਰ, ਸੀਤਾਪੁਰ, ਅਮੇਠੀ ਅਤੇ ਪ੍ਰਤਾਪਗੜ੍ਹ ਵਿੱਚ ਇਕ-ਇਕ, ਉਨਾਵ ਵਿੱਚ ਚਾਰ ਅਤੇ ਰਾਇਬਰੇਲੀ ਵਿੱਚ 2 ਵਿਅਕਤੀਆਂ ਦੀ ਮੌਤ ਹੋਈ ਹੈ| ਮੰਤਰਾਲੇ ਮੁਤਾਬਕ ਦਿੱਲੀ ਦੇ ਉਪਰ ਛਾਈ ਧੂੜ ਲਈ ਰਾਜਸਥਾਨ ਤੋਂ ਆਈ ਧੂੜ ਭਰੀ ਹਨ੍ਹੇਰੀ ਮੁੱਖ ਕਾਰਨ ਹੈ|

Leave a Reply

Your email address will not be published. Required fields are marked *