ਉਦਘਾਟਨ ਤੋਂ ਪਹਿਲਾਂ ਹੀ ਰੁੜ ਗਿਆ 5 ਕਰੋੜ ਦੀ ਲਾਗਤ ਨਾਲ ਬਣਿਆ ਪੁਲ

ਬੇਲਾਗਵੀ, 13 ਜੂਨ (ਸ.ਬ.) ਕਰਨਾਟਕ ਵਿਚ ਭਾਰੀ ਮੀਂਹ ਦੇ ਕਾਰਨ ਮਾਲਾਪ੍ਰਭਾ ਨਦੀ ਦੇ ਉਪਰ ਬਣੇ ਪੁੱਲ ਦਾ ਇਕ ਹਿੱਸਾ ਪਾਣੀ ਦੀਆਂ ਤੇਜ਼ ਲਹਿਰਾਂ ਦੇ ਨਾਲ ਰੁੜ੍ਹ ਗਿਆ| ਇਸ ਨਵੇਂ ਪੁਲ ਦਾ ਇਕ ਹਿੱਸਾ ਬੈਲਹੋਂਗਲ ਤਾਲੁਕ ਅਤੇ ਸੰਗੋਲੀ ਪਿੰਡ ਦੇ ਵਿਚਕਾਰ ਬਣਾਇਆ ਗਿਆ ਸੀ, ਜਿਸ ਦਾ ਉਦਘਾਟਨ ਹੋਣਾ ਅਜੇ ਬਾਕੀ ਸੀ|
ਇਸ ਪੁਲ ਨੂੰ 5 ਕਰੋੜ ਦੀ ਲਾਗਤ ਨਾਲ 5 ਮਹੀਨੇ ਪਹਿਲਾਂ ਹੀ ਬਣਾ ਕੇ ਤਿਆਰ ਕੀਤਾ ਗਿਆ ਸੀ| ਜ਼ਿਕਰਯੋਗ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਬਰਸਾਤ ਹੋ ਰਹੀ ਹੈ| ਸੂਤਰਾਂ ਅਨੁਸਾਰ ਸੂਬੇ ਵਿਚ ਇਸ ਸਾਲ ਬਰਸਾਤ ਕਾਰਨ ਹੁਣ ਤੱਕ 104 ਮੌਤਾਂ ਹੋ ਚੁੱਕੀਆਂ ਹਨ|
ਤੇਜ਼ ਬਰਸਾਤ ਕਾਰਨ ਕਰਨਾਟਕ ਦੀਆਂ ਨਦੀਆਂ ਦੇ ਪਾਣੀ ਦਾ ਪੱਧਰ ਕਾਫੀ ਵਧ ਚੁੱਕਾ ਹੈ, ਜਿਸ ਕਾਰਨ ਆਮ ਲੋਕਾਂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ|

Leave a Reply

Your email address will not be published. Required fields are marked *