ਉਦਯੋਗਿਕ ਖੇਤਰ ਫੇਜ਼ 1 ਦੇ ਪਾਰਕ ਵਿੱਚ ਬਾਂਦਰਾਂ ਨੇ ਜਮਾਇਆ ਡੇਰਾ

ਉਦਯੋਗਿਕ ਖੇਤਰ ਫੇਜ਼ 1 ਦੇ ਪਾਰਕ ਵਿੱਚ ਬਾਂਦਰਾਂ ਨੇ ਜਮਾਇਆ ਡੇਰਾ
ਬਾਂਦਰਾਂ ਦੇ ਆਤੰਕ ਕਾਰਨ ਸੈਰ ਕਰਨ ਆਉਣ ਵਾਲੇ ਲੋਕ ਪਰੇਸ਼ਾਨ
ਐਸ.ਏ.ਐਸ.ਨਗਰ, 14 ਸਤੰਬਰ (ਆਰ.ਪੀ.ਵਾਲੀਆ) ਸਥਾਨਕ ਫੇਜ਼ 1 ਦੇ ਉਦਯੋਗਿਕ ਖੇਤਰ ਵਿਚਲੇ ਮੈਂਗੋ ਪਾਰਕ ਵਿੱਚ ਬਾਂਦਰਾਂ ਦਾ ਆਤੰਕ ਫੈਲ ਗਿਆ ਹੈ| ਇਸ ਪਾਰਕ ਵਿੱਚ ਇੱਕ ਦਰਜਨ ਦੇ ਕਰੀਬ ਬਾਂਦਰਾਂ ਨੇ ਆਪਣਾ ਪੱਕਾ ਡੇਰਾ ਜਮਾਇਆ ਹੋਇਆ ਹੈ ਅਤੇ ਇਹਨਾਂ ਬਾਂਦਰਾਂ ਵਲੋਂ ਕਾਫੀ ਆਤੰਕ ਮਚਾਇਆ ਹੋਇਆ ਹੈ|
ਇਹ ਬਾਂਦਰ ਪਾਰਕ ਵਿੱਚ ਸੈਰ ਕਰਨ ਲਈ ਆਉਣ  ਵਾਲੇ ਲੋਕਾਂ ਨੂੰ ਵੀ ਤੰਗ ਪ੍ਰੇਸ਼ਾਨ ਕਰਦੇ ਹਨ ਜਿਸ ਕਾਰਨ ਡਰ ਕਰਕੇ ਇੱਥੇ ਲੋਕ ਸੈਰ ਕਰਨ ਤੋਂ ਵੀ ਗੁਰੇਜ ਕਰਦੇ ਹਨ| ਇਸਦੇ ਨਾਲ ਨਾਲ ਇਹ ਬਾਂਦਰ ਇੱਥੇ ਆਸ-ਪਾਸ ਲੱਗੀਆਂ ਫਲਾਂ ਦੀਆਂ            ਰੇਹੜੀਆਂ ਵਾਲਿਆਂ ਦੇ ਵੀ ਪਿੱਛੇ ਪੈ ਜਾਂਦੇ ਹਨ ਅਤੇ ਉਨ੍ਹਾਂ ਦੀਆਂ                         ਰੇਹੜੀਆਂ ਤੋਂ  ਫਲ ਚੁੱਕ ਦੇ ਦੌੜ ਜਾਂਦੇ ਹਨ ਜਿਸ ਨਾਲ ਉਨ੍ਹਾਂ ਦਾ ਆਰਥਿਕ ਨੁਕਸਾਨ ਹੁੰਦਾ ਹੈ| 
ਸਥਾਨਕ ਨਿਵਾਸੀਆਂ ਦੀ ਮੰਗ ਹੈ ਕਿ ਇਸ ਪਾਰਕ ਵਿਚੋਂ ਇਨ੍ਹਾਂ ਬਾਂਦਰਾਂ ਨੂੰ ਕਾਬੂ ਕੀਤਾ ਜਾਵੇ ਤਾਂ ਜੋ ਇਸ ਕਾਰਨ ਲੋਕਾਂ ਦੀ ਪ੍ਰੇਸ਼ਾਨੀ ਦਾ ਹੱਲ ਹੋ ਸਕੇ|

Leave a Reply

Your email address will not be published. Required fields are marked *