ਉਦਯੋਗਿਕ ਖੇਤਰ ਵਿੱਚ ਕਾਂਗਰਸ ਘਾਹ ਦੀ ਭਰਮਾਰ, ਅਧਿਕਾਰੀ ਨਹੀਂ ਕਰਦੇ  ਸੁਣਵਾਈ: ਅਤੁਲ ਸ਼ਰਮਾ

ਐਸ ਏ ਐਸ ਨਗਰ, 26 ਅਪ੍ਰੈਲ (ਸ.ਬ) ਉਦਯੋਗਿਕ ਖੇਤਰ ਮੁਹਾਲੀ ਵਿੱਚ ਕਾਂਗਰਸ ਘਾਹ ਦੀ ਭਰਮਾਰ ਹੋ ਗਈ ਹੈ, ਇਸ ਕਾਰਨ ਉਸ ਖੇਤਰ ਵਿੱਚ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਕੱਤਰ ਸ੍ਰੀ. ਅਤੁਲ ਸ਼ਰਮਾ ਨੇ ਕਿਹਾ ਕਿ ਉਦਯੋਗਿਕ ਖੇਤਰ ਦੇ ਫੇਜ਼-1,2,3,7,8 ਅਤੇ 8 ਬੀ ਵਿੱਚ ਹਰ ਪਾਸੇ ਹੀ ਕਾਂਗਰਸ ਘਾਹ ਅਤੇ ਹੋਰ ਕਈ ਤਰ੍ਹਾਂ ਦੀਆਂ ਜ਼ਹਿਰੀਲੀਆਂ ਝਾੜੀਆਂ ਦੀ ਭਰਮਾਰ ਹੈ, ਜਿਸ ਕਾਰਨ ਇਸ ਇਲਾਕੇ ਵਿੱਚ ਕਦੇ ਵੀ ਕੋਈ ਖਤਰਨਾਕ ਬਿਮਾਰੀ ਫੈਲ ਸਕਦੀ ਹੈ| ਇਸ ਸਮੱਸਿਆ ਵੱਲ ਪ੍ਰਸ਼ਾਸਨ ਵਲੋਂ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ|
ਉਹਨਾਂ ਕਿਹਾ ਕਿ ਇਸ ਇਲਾਕੇ ਵਿੱਚ ਪ੍ਰਸ਼ਾਸਨ ਦਾ ਆਪਣੇ ਹੀ ਬੰਦਿਆਂ ਉਪਰ ਕੋਈ ਕੰਟਰੋਲ ਨਹੀਂ ਹੈ ਅਤੇ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਇਸ ਸਮੱਸਿਆ ਬਾਰੇ ਗੱਲ ਸੁਣਨ ਲਈ ਵੀ ਤਿਆਰ ਨਹੀਂ|
ਉਹਨਾਂ ਕਿਹਾ ਕਿ ਸਵੱਛ ਭਾਰਤ ਅਭਿਮਾਨ ਤਹਿਤ ਜੋ ਪੈਸਾ ਸਰਕਾਰ ਵੱਲੋਂ ਇਕੱਠਾ ਕੀਤਾ ਜਾ ਰਿਹਾ ਹੈ, ਉਸ ਪੈਸੇ ਨੂੰ ਸਫਾਈ ਲਈ ਨਹੀਂ ਵਰਤਿਆ  ਜਾ ਰਿਹਾ ਅਤੇ ਇਹ ਪੈਸਾ  ਹੋਰ ਕੰਮਾਂ ਉਪਰ ਵਰਤਿਆ ਜਾ ਰਿਹਾ ਹੈ|
ਉਹਨਾਂ ਮੰਗ ਕੀਤੀ ਕਿ ਉਦਯੋਗਿਕ ਖੇਤਰ ਵਿਚੋਂ ਕਾਂਗਰਸ ਘਾਹ ਅਤੇ ਹੋਰ ਝਾੜੀਆਂ ਦੀ ਸਫਾਈ ਤੁਰੰਤ ਕਰਵਾਈ ਜਾਵੇ|

Leave a Reply

Your email address will not be published. Required fields are marked *