ਉਦਯੋਗਿਕ ਖੇਤਰ ਵਿੱਚ ਪਾਣੀ ਦੀ ਕਿੱਲਤ ਕਾਰਨ ਲੋਕ ਪਰੇਸ਼ਾਨ

ਐਸ.ਏ.ਐਸ ਨਗਰ,18 ਮਈ(ਆਰ.ਪੀ.ਵਾਲੀਆ) ਫੇਜ਼-7 ਉਦਯੋਗਿਕ ਖੇਤਰ ਵਿੱਚ ਪਿਛਲੇ 6-7 ਦਿਨਾਂ ਤੋਂ ਪਾਣੀ ਦੀ ਕਿੱਲਤ ਨਾਲ ਲੋਕ ਪ੍ਰੇਸ਼ਾਨ ਹਨ| ਦਿਨੋ-ਦਿਨ ਵੱਧਦੀ ਗਰਮੀ ਕਾਰਨ ਇਲਾਕੇ ਦੇ ਲੋਕਾਂ ਨੂੰ ਪਾਣੀ ਦੀ ਪੂਰਤੀ ਲਈ ਨਿੱਜੀ ਤੌਰ ਤੇ ਪਾਣੀ ਦੇ ਟੈਂਕਰ ਮੰਗਵਾਉਣਾ ਪੈਂਦਾ ਹੈ ਜਿਸਦੀ ਕੀਮਤ 700 ਰੁਪਏ ਹੈ|
ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਜਦੋਂ ਇਸ ਸੰਬੰਧੀ ਉਹਨਾਂ ਵਲੋਂ ਸੰਬੰਧਿਤ ਐਸ. ਡੀ. ਓ. ਸ੍ਰ. ਹਰਪ੍ਰੀਤ ਸਿੰਘ ਨੂੰ ਸ਼ਿਕਾਇਤ ਕੀਤੀ ਤਾਂ ਐਸ ਡੀ ਓ. ਨੇ ਉਹਨਾਂ ਨੂੰ ਦੱਸਿਆ ਕਿ ਤਕਨੀਕੀ ਕਾਰਨਾਂ ਕਰਕੇ ਪਾਣੀ ਦੀਆਂ ਮੋਟਰਾਂ ਖਰਾਬ ਹਨ ਅਤੇ ਵਿਭਾਗ ਵਲੋਂ ਇਹਨਾਂ ਮੋਟਰਾਂ ਨੂੰ ਜਲਦੀ ਹੀ ਠੀਕ ਕਰਵਾ ਦਿੱਤਾ ਜਾਵੇਗਾ| ਐਸ ਡੀ ਓ ਨੇ ਵਸੋਨੀਕਾਂ ਨੂੰ ਭਰੋਸਾ ਦਿੱਤਾ ਕਿ ਅੱਜ ਸ਼ਾਮ ਤਕ ਪੀਣ ਵਾਲੇ ਪਾਣੀ ਦੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ| ਇਸ ਮੌਕੇ ਇੰਡਸਟਰੀਅਲ ਏਰੀਆ ਤੋਂ ਪ੍ਰਕਾਸ਼, ਦਵਿੰਦਰ, ਦਿਨੇਸ਼ ਮਿਸ਼ਰਾ, ਗੁਰਸ਼ਰਨ ਸਿੰਘ, ਦੀਪਕ, ਦਿਨੇਸ਼ ਕੁਮਾਰ, ਨੀਰਜ ਅਸ਼ੋਕ ਕੁਮਾਰ ਹਾਜ਼ਿਰ ਸਨ|

Leave a Reply

Your email address will not be published. Required fields are marked *