ਉਦਯੋਗ ਵਿਭਾਗ ਦੇ ਡਾਇਰੈਕਟਰ ਨੇ ਕੀਤੀ ਉਦਯੋਗਪਤੀਆਂ ਨਾਲ ਮੁਲਾਕਾਤ

ਉਦਯੋਗ ਵਿਭਾਗ ਦੇ ਡਾਇਰੈਕਟਰ ਨੇ ਕੀਤੀ ਉਦਯੋਗਪਤੀਆਂ ਨਾਲ ਮੁਲਾਕਾਤ
ਨਵੀਂ ਉਦਯੋਗਿਕ ਪਾਲਸੀ ਸੰਬੰਧੀ ਦੇ ਸੁਝਾਅ ਹਾਸਿਲ ਕੀਤੇ
ਐਸ.ਏ.ਐਸ.ਨਗਰ, 24 ਅਪ੍ਰੈਲ, (ਸ.ਬ.) ਪੰਜਾਬ ਦੇ ਉਦਯੋਗ ਵਿਭਾਗ ਦੇ ਡਾਇਰੈਕਟਰ ਸ੍ਰੀ ਰਾਕੇਸ਼ ਵਰਮਾ ਨੇ ਅੱਜ ਮੁਹਾਲੀ ਇੰਡਸਟ੍ਰੀ ਐਸੋਸੀਏਸ਼ਨ ਭਵਨ ਦਾ ਦੌਰਾ ਕੀਤਾ ਅਤੇ ਪੰਜਾਬ ਸਰਕਾਰ ਵੱਲੋਂ ਬਣਾਈ ਜਾ ਰਹੀ ਨਵੀਂ ਉਦਯੋਗਿਕ ਪਾਲਸੀ ਲਈ ਉਦਯੋਗਪਤੀਆਂ ਦੇ ਸੁਝਾਅ ਹਾਸਿਲ ਕੀਤੇ| ਇਸ ਮੌਕੇ ਜਿਲ੍ਹਾ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀ ਮਤੀ ਗੁਰਪ੍ਰੀਤ ਕੌਰ ਸਪਰਾ ਵੀ ਹਾਜਿਰ ਸਨ|
ਇਸ ਮੌਕੇ ਮੁਹਾਲੀ ਇੰਡਸਟ੍ਰੀ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਸੰਜੀਵ ਵਸ਼ਿਸ਼ਟ ਅਤੇ ਹੋਰਨਾਂ ਉਦਯੋਗਪਤੀਆਂ ਨੇ ਸ੍ਰੀ ਵਰਮਾ ਤੋਂ ਮੰਗ ਕੀਤੀ ਕਿ ਨਵੀਂ ਉਦਯੋਗਿਕ ਪਾਲਸੀ ਬਣਾਉਣ ਵੇਲੇ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਸਾਰਿਆਂ ਲਈ ਇਕੋ ਵਰਗੀ ਪਾਲਸੀ (ਯੂਨੀਫਾਰਮ ਪਾਲਸੀ) ਤਿਆਰ ਕੀਤੀ ਜਾਵੇ| ਇਸਦੇ ਨਾਲ ਨਾਲ ਪਾਲਸੀ ਵਿੱਚ ਇਹ ਪ੍ਰਬੰਧ ਕੀਤਾ ਜਾਵੇ ਕਿ ਉਦਯੋਗਪਤੀਆਂ ਨੂੰ ਕੰਮ ਦੀ ਆਸਾਨੀ  (ਈਕਾ ਆਫ ਡੂਇੰਗ ਬਿਜਨਸ) ਦਾ ਅਧਿਕਾਰ ਮਿਲੇ | ਇਸ ਦੇ ਨਾਲ ਨਾਲ ਉਦਯੋਗ ਤੇ ਲਾਗੂ ਪ੍ਰਾਪਰਟੀ ਟੈਕਸ, ਬਿਜਲੀ ਦੇ ਨਾਲ ਵਸੂਲੇ  ਜਾਂਦੇ ਹੋਰ ਖਰਚਿਆਂ ਨੂੰ ਖਤਮ ਕਰਨ ਦੀ ਮੰਗ ਵੀ ਕੀਤੀ ਗਈ|
ਇਸ ਮੌਕੇ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸ੍ਰ. ਅਨੁਰਾਗ ਅਗਰਵਾਲ ਅਤੇ ਸ੍ਰੀ ਕੇ ਐਸ ਮਾਹਲ , ਸ੍ਰੀ ਮੀਤ ਪ੍ਰਧਾਨ ਸ੍ਰੀ ਯੋਗੇਸ਼ ਗਾਗਰ, ਮੀਤ ਪ੍ਰਧਾਨ ਸ੍ਰੀ ਰਮੇਸ਼ ਚਾਵਲਾ ਅਤੇ ਸ੍ਰੀ ਆਰ ਕੇ ਗਰਗ, ਜਨਰਲ ਸਕੱਤਰ ਸ੍ਰੀ ਗਗਨ ਛਾਬੜਾ ਤੋਂ ਇਲਾਵਾ ਵੱਡੀ ਗਿਣਤੀ ਮੈਂਬਰ ਹਾਜਿਰ ਸਨ|

Leave a Reply

Your email address will not be published. Required fields are marked *