ਉਦਿਤ ਨਾਰਾਇਣ ਦੀ ਵਿਗੜੀ ਸਿਹਤ, ਹਸਪਤਾਲ ਵਿੱਚ ਕਰਵਾਇਆ ਭਰਤੀ

ਮੁੰਬਈ, 14 ਮਾਰਚ (ਸ.ਬ.) ਗਾਇਕ ਉਦਿਤ ਨਾਰਾਇਣ ਦੀ ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ| ਰਿਪੋਰਟ ਮੁਤਾਬਕ 62 ਸਾਲ ਦੇ ਉਦਿਤ ਦੀ ਯੂਰੀਨ ਇਨਫੈਕਸ਼ਨ ਤੇ ਹਾਈ ਡਾਇਬਟੀਜ ਕਾਰਨ ਸਿਹਤ ਵਿਗੜੀ ਹੈ| ਫਿਲਹਾਲ ਉਨ੍ਹਾਂ ਨੂੰ ਮੁੰਬਈ ਦੀ ਇਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ|
ਸੂਤਰਾਂ ਮੁਤਾਬਕ ਉਦਿਤ ਨਾਰਾਇਣ ਇੰਨੀ ਦਿਨੀਂ 2 ਤਰ੍ਹਾਂ ਦੀ ਡਾਇਬਟੀਜ ਦੇ ਸ਼ਿਕਾਰ ਹੋਏ ਹਨ| ਇਕ ਮਹੀਨਾ ਪਹਿਲਾਂ ਹੀ ਗਲੂਕੋਜ ਲੇਵਲ ਹਾਈ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ| ਡਾਇਬਟੀਜ ਦੇ ਨਾਲ-ਨਾਲ ਉਨ੍ਹਾਂ ਨੂੰ ਹਾਈ ਬਲੈਡ ਪ੍ਰੈਸ਼ਰ ਦੀ ਪ੍ਰੇਸ਼ਾਨੀ ਵੀ ਹੈ| ਇਸ ਵਜ੍ਹਾ ਕਰਕੇ ਉਨ੍ਹਾਂ ਨੂੰ ਯੂਰੀਨ ਇਨਫੈਕਸ਼ਨ ਦੀ ਵੀ ਸ਼ਿਕਾਇਤ ਹੋ ਗਈ ਹੈ|

Leave a Reply

Your email address will not be published. Required fields are marked *