ਉਨਾਵ: ਕੁਲਦੀਪ ਸਿੰਘ ਦੇ ਭਤੀਜੇ ਤੇ ਮਹਿਲਾ ਖਿਡਾਰੀ ਨਾਲ ਰੇਪ ਕਰਨ ਦਾ ਦੋਸ਼

ਕਾਨਪੁਰ, 27 ਜੁਲਾਈ (ਸ.ਬ.) ਗੈਂਗਰੇਪ ਦੇ ਦੋਸ਼ ਵਿੱਚ ਜੇਲ ਵਿੱਚ ਬੰਦ ਉਨਾਵ ਦੇ ਬਾਂਗਰਮਊ ਤੋਂ ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਦੇ ਭਤੀਜੇ ਤੇ ਵੀ ਯੌਨ ਸ਼ੋਸ਼ਣ ਦਾ ਦੋਸ਼ ਲੱਗਾ ਹੈ| ਕਾਨਪੁਰ ਦੀ ਇਕ ਮਹਿਲਾ ਖਿਡਾਰੀ ਨੇ ਦੋਸ਼ ਲਗਾਇਆ ਹੈ ਕਿ ਕੁਲਦੀਪ ਸਿੰਘ ਸੇਂਗਰ ਦੇ ਡਾਕਟਰ ਭਤੀਜੇ ਮਾਨਵੇਂਦਰ ਸਿੰਘ ਨੇ ਉਨਾਵ ਪੋਸਟਿੰਗ ਦੌਰਾਨ ਉਸ ਨਾਲ ਜ਼ਬਰਦਸਤੀ ਕੀਤੀ ਸੀ|
ਮਹਿਲਾ ਖਿਡਾਰੀ ਨੇ ਦੋਸ਼ ਲਗਾਇਆ ਹੈ ਕਿ ਵਿਧਾਇਕ ਦੇ ਭਤੀਜੇ ਨੇ ਉਸ ਦਾ ਅਸ਼ਲੀਲ ਵੀਡੀਓ ਬਣਾਇਆ| ਉਹ ਹੁਣ ਵੀਡੀਓ ਰਾਹੀਂ ਉਸ ਨੂੰ ਬਲੈਕਮੇਲ ਕਰ ਰਿਹਾ ਹੈ| ਕਾਨਪੁਰ ਪੁਲੀਸ ਨੇ ਪਹਿਲਾਂ ਤਾਂ ਲਾਪਰਵਾਹੀ ਦਿਖਾਈ ਪਰ ਬਾਅਦ ਵਿੱਚ ਗੰਭੀਰਤਾ ਨੂੰ ਸਮਝਦੇ ਹੋਏ ਬਰਰਾ ਥਾਣੇ ਵਿੱਚ ਡਾਕਟਰ ਮਾਨਵੇਂਦਰ ਸਿੰਘ ਸਮੇਤ 11 ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ| ਮਹਿਲਾ ਨੈਸ਼ਨਲ ਕਰਾਟੇ ਚੈਂਪੀਅਨ ਹੈ| ਉਸ ਦਾ ਦੋਸ਼ ਹੈ ਕਿ ਸਾਲ 2015-2017 ਤੱਕ ਉਹ ਉਨਾਵ ਦੇ ਇਕ ਸਰਕਾਰੀ ਹਸਪਤਾਲ ਵਿੱਚ ਫਾਰਮਾਸਿਸਟ ਅਹੁਦੇ ਤੇ ਨੌਕਰੀ ਕਰ ਰਹੀ ਸੀ| ਉਸ ਦਾ ਕਹਿਣਾ ਹੈ ਕਿ ਉਸ ਦੌਰਾਨ ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਦੇ ਭਤੀਜੇ ਡਾਕਟਰ ਮਾਨਵੇਂਦਰ ਸਿੰਘ ਨੇ ਉਸ ਨਾਲ ਰੇਪ ਦੀ ਕੋਸ਼ਿਸ਼ ਕੀਤੀ ਅਤੇ ਜ਼ਬਰਦਸਤੀ ਵਿੱਚ ਉਸ ਦੇ ਕੱਪੜੇ ਫਾੜ ਦਿੱਤੇ|

Leave a Reply

Your email address will not be published. Required fields are marked *