ਉਨਾਵ ਰੇਪ ਕੇਸ : ਸੀ.ਬੀ.ਆਈ. ਨੇ ਭਾਜਪਾ ਵਿਧਾਇਕ ਕੁਲਦੀਪ ਸੈਂਗਰ ਨੂੰ ਗ੍ਰਿਫਤਾਰ ਕੀਤਾ

ਲਖਨਊ, 13 ਅਪ੍ਰੈਲ (ਸ.ਬ.) ‘ਉਨਾਵ ਰੇਪ ਕੇਸ’ ਵਿੱਚ ਉਤਰ ਪ੍ਰਦੇਸ਼ ਸਰਕਾਰ ਵੱਲੋਂ ਸੀ.ਬੀ.ਆਈ. ਜਾਂਚ ਦੀ ਸਿਫਾਰਿਸ਼ ਕੀਤੇ ਜਾਣ ਤੋਂ ਬਾਅਦ ਸੀ.ਬੀ.ਆਈ. ਦੇ ਅਧਿਕਾਰੀ ਨੇ ਮੁੱਖ ਦੋਸ਼ੀ ਅਤੇ ਬਾਂਗਰਮਊ ਸੀਟ ਦੇ ਵਿਧਾਇਕ ਕੁਲਦੀਪ ਸਿੰਘ ਸੈਂਗਰ ਨੂੰ ਅੱਜ ਸਵੇਰੇ ਹਿਰਾਸਤ ਵਿੱਚ ਲਿਆ ਹੈ| ਦੱਸਿਆ ਜਾ ਰਿਹਾ ਹੈ ਕਿ ਕੁਲਦੀਪ ਸੈਂਗਰ ਨੂੰ ਉਸ ਦੇ ਲਖਨਊ ਸਥਿਤ ਘਰ ਵਿੱਚੋਂ ਲੱਗਭਗ 4.30 ਵਜੇ ਹਿਰਾਸਤ ਵਿੱਚ ਲਿਆ ਗਿਆ ਹੈ| ਸੀ. ਬੀ. ਆਈ. ਦੇ ਅਧਿਕਾਰੀ ਗੈਂਗਰੇਪ ਦੇ ਦੋਸ਼ੀ ਭਾਜਪਾ ਵਿਧਾਇਕ ਨੂੰ ਕੋਰਟ ਵਿੱਚ ਪੇਸ਼ ਕਰਨ ਦੀ ਤਿਆਰੀ ਕਰ ਰਹੇ ਹਨ|
ਜਾਣਕਾਰੀ ਮੁਤਾਬਕ, ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਕੁਲਦੀਪ ਸੈਂਗਰ ਨੂੰ ਰਾਜਧਾਨੀ ਦੇ ਹਜਰਤਗੰਜ ਸਥਿਤ ਸੀ.ਬੀ.ਆਈ. ਦੇ ਦਫ਼ਤਰ ਵਿੱਚ ਲਿਆ ਗਿਆ ਹੈ| ਸੂਤਰਾਂ ਦੀ ਮੰਨੀਏ ਤਾਂ ਸੀ.ਬੀ.ਆਈ. ਅੱਜ ਸਵੇਰੇ ਕੁਲਦੀਪ ਸੈਂਗਰ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਨੂੰ ਰਿਮਾਂਡ ਤੇ ਭੇਜਣ ਦੀ ਮੰਗ ਕਰ ਸਕਦੀ ਹੈ| ਹਾਲਾਂਕਿ ਹੁਣ ਤੱਕ ਏਸੰਜੀ ਵੱਲੋਂ ਇਸ ਤੇ ਕੋਈ ਅਧਿਕਾਰਿਕ ਬਿਆਨ ਨਹੀਂ ਦਿੱਤਾ ਗਿਆ ਹੈ|
ਉਤਰ ਪ੍ਰਦੇਸ਼ ਪ੍ਰਸ਼ਾਸ਼ਨ ਵੱਲੋਂ ਆਦੇਸ਼ ਜਾਰੀ ਹੋਣ ਤੋਂ ਬਾਅਦ ਕੁਲਦੀਪ ਸੈਂਗਰ ਦੇ ਖਿਲਾਫ ਉਨਾਵ ਦੇ ਮਾਖੀ ਥਾਣੇ ਵਿੱਚ ਭਾਰਤੀ ਦੰਡ ਸੰਹਿਤ ਦੀ ਧਾਰਾ 363, 366, 376, 576 ਅਤੇ ਪਾਕਸੋ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ| ਪ੍ਰਸਾਸ਼ਨ ਨੇ ਇਸ ਆਦੇਸ਼ ਵਿੱਚ ਇਸ ਪੂਰੇ ਮਾਮਲੇ ਦੀ ਜਾਂਚ ਸੀ.ਬੀ.ਆਈ. ਤੋਂ ਜਾਂਚ ਕਰਵਾਉਣ ਦੀ ਸਿਫਾਰਿਸ਼ ਕੀਤੀ ਸੀ, ਜਿਸ ਨੂੰ ਏਜੰਸੀ ਵੱਲੋਂ ਸਵੀਕਾਰ ਕਰ ਲਿਆ ਗਿਆ ਸੀ| ਇਸ ਆਦੇਸ਼ ਵਿੱਚ ਸਰਕਾਰ ਨੇ ਪੂਰੇ ਮਾਮਲੇ ਦੀ ਜਾਂਚ ਸੀ.ਬੀ.ਆਈ. ਦੀ ਜਾਂਚ ਕਰਵਾਉਣ ਦੀ ਸਿਫਾਰਿਸ਼ ਕੀਤੀ ਸੀ|

Leave a Reply

Your email address will not be published. Required fields are marked *