ਉਪਵੈਦ ਯੂਨੀਅਨ ਪੰਜਾਬ ਵੱਲੋਂ ਧਰਨਾ

ਐਸ.ਏ.ਐਸ. ਨਗਰ, 7 ਸਤੰਬਰ (ਸ.ਬ.) ਆਯੂਰਵੈਦਿਕ ਡੀ-             ਫਾਰਮੇਸੀ ਉਪਵੈਦ ਯੂਨੀਅਨ ਪੰਜਾਬ (ਰਜਿ.) ਵੱਲੋਂ ਸੂਬਾ ਪ੍ਰਧਾਨ ਜਸਪ੍ਰੀਤ ਸਿੰਘ ਦੀ ਅਗਵਾਈ ਹੇਠ ਐਸ.ਐਸ. ਬੋਰਡ ਅੱਗੇ ਧਰਨਾ ਲਗਾਇਆ ਗਿਆ ਜਿਸ ਵਿੱਚ ਉਪਵੈਦ ਦੀਆਂ 2015 ਵਿੱਚ ਨਿਕਲੀਆਂ ਅਸਾਮੀਆਂ (ਜਿਨ੍ਹਾਂ ਦਾ 2017 ਵਿੱਚ ਟੈਸਟ ਲਿਆ ਗਿਆ ਸੀ) ਦਾ ਨਤੀਜਾ ਨਾ ਕੱਢੇ ਜਾਣ ਦੇ ਵਿਰੋਧ ਵਿੱਚ ਧਰਨਾ ਲਗਾਇਆ ਗਿਆ|
ਇਸ ਦੌਰਾਨ ਐਸ.ਐਸ.ਬੋਰਡ ਦਾ ਕੋਈ ਵੀ ਅਧਿਕਾਰੀ ਧਰਨਾਕਾਰੀਆਂ ਦਾ ਮੰਗ ਪੱਤਰ ਲੈਣ ਨਈਂ ਆਇਆ ਅਤੇ ਨਾ ਹੀ ਕਿਸੇ ਨੇ ਧਰਨਾਕਾਰੀਆਂ ਨਾਲ ਕੋਈ ਗੱਲ ਕੀਤੀ| ਬਾਅਦ ਵਿੱਚ ਬੋਰਡ ਦੇ ਚੇਅਰਮੈਨ ਦੇ ਪੀ.ਏ. ਸ੍ਰ. ਗੁਰਮੇਲ ਸਿੰਘ ਵੱਲੋਂ ਫੋਨ ਤੇ ਗੱਲਬਾਤ ਦੌਰਾਨ ਮੀਟਿੰਗ  ਕਰਨ ਦਾ ਭਰੋਸਾ ਦਿੱਤਾ ਗਿਆ  ਜਿਸਤੇ ਯੂਨੀਅਨ ਵਲੋਂ ਇਸ ਭਰੋਸੇ ਕਾਰਨ ਇਹ ਧਰਨਾ ਖਤਮ ਕਰ ਦਿੱਤਾ ਗਿਆ|
ਯੂਨੀਅਨ ਵੱਲੋਂ ਫੈਸਲਾ ਕੀਤਾ ਗਿਆ ਕਿ ਜੇਕਰ ਐਸ.ਐਸ. ਬੋਰਡ ਵਲੋਂ ਲਿਖਤੀ ਰੂਪ ਵਿੱਚ ਮੀਟਿੰਗ ਦੀ ਜਾਣਕਾਰੀ ਮੁੱਹਈਆ ਨਾ ਕਰਵਾਈ ਗਈ ਤਾਂ ਅਗਲੇ ਸੋਮਵਾਰ ਨੂੰ ਪੰਜਾਬ ਭਰ ਵਿੱਚ ਉਪਵੈਦ ਦੁਬਾਰਾ ਧਰਨਾ            ਦੇਣ ਲਈ ਮਜਬੂਰ ਹੋਣਗੇ| 
ਇਸ ਮੌਕੇ ਸਟੇਟ ਸਲਾਹਕਾਰ  ਛਿਦਰ ਸਿੰਘ, ਜਿਲ੍ਹਾ ਫਿਰੋਜਪੁਰ ਪ੍ਰਧਾਨ ਸ੍ਰ. ਸੁੱਖਾ ਸਿੰਘ, ਜਿਲ੍ਹਾ ਫਾਜਿਲਕਾ ਪ੍ਰਧਾਨ ਹੰਸ ਰਾਜ, ਸ੍ਰ. ਹਰਸ਼ਰਨ ਸਿੰਘ, ਸ੍ਰ. ਜੋਗਿੰਦਰ ਸਿੰਘ, ਸ੍ਰ. ਸੁਰਿੰਦਰ ਕੁਮਾਰ, ਰੁਤਾਸ਼ ਕੁਮਾਰ, ਅਸ਼ੋਕ ਸਿੰਘ, ਪ੍ਰੇਮ ਸਿੰਘ, ਕੁਲਦੀਪ ਸਿੰਘ ਅਤੇ ਦਵਿੰਦਰ ਸਿੰਘ ਹਾਜ਼ਿਰ ਸਨ|

Leave a Reply

Your email address will not be published. Required fields are marked *