ਉਪਿੰਦਰ ਪ੍ਰੀਤ ਕੌਰ ਵਲੋਂ ਚੋਣ ਪ੍ਰਚਾਰ ਤੇਜ

ਐਸ.ਏ.ਐਸ ਨਗਰ, 29 ਜਨਵਰੀ (ਸ.ਬ.) ਵਾਰਡ ਨੰਬਰ 18 ਤੋਂ ਆਜਾਦ ਗਰੁੱਪ ਦੀ ਉਮੀਦਵਾਰ ਅਤੇ ਸਾਬਕਾ ਕੌਂਸਲਰ ਸ੍ਰੀਮਤੀ ਉਪਿੰਦਰ ਪ੍ਰੀਤ ਕੌਰ ਗਿਲ ਵਲੋਂ ਆਪਣਿੀ ਚੋਣ ਮੁਹਿੰਮ ਤੇਜ ਕਰਦਿਆਂ ਵੋਟਰਾਂ ਦੇ ਘਰੋ ਘਰੀ ਜਾ ਕੇ ਵੋਟਾਂ ਮੰਗੀਆਂ ਜਾ ਰਹਆਂ ਹਨ। ਇਸ ਦੌਰਾਨ ਉਹਨਾਂ ਵਲੋਂ ਆਪਣੇ ਸਮਰਥਕਾਂ ਦੇ ਨਾਲ ਜਾ ਕੇ ਵਾਰਡ ਵਿੱਚ ਪੈਂਦੇ ਸੈਕਟਰ 48 ਵਿੱਚ ਵੋਟਾਂ ਮੰਗੀਆਂ ਗਈਆਂ।

ਇਸ ਮੌਕੇੇ ਸ੍ਰੀਮਤੀ ਉਪਿੰਦਰ ਪ੍ਰੀਤ ਕੌਰ ਗਿਲ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹਨਾਂ ਦੇ ਪਿਛਲੇ ਕਾਰਜਕਾਲ ਦੌਰਾਨ ਕਰਵਾਏ ਗਏ ਵਿਕਾਸ ਕਾਰਜਾਂ ਨੂੰ ਮੁੱਖ ਰੱਖ ਕੇ ਉਹਨ ਨੂੰ ਵੋਟਾਂ ਪਾਊਣ। ਉਹਨਾਂ ਕਿਹਾ ਕਿ ਉਹ ਵਿਕਾਸ ਦੇ ਮੁੱਦੇ ਤੇ ਲੋਕਾਂ ਦਾ ਸਮਰਥਨ ਮੰਗ ਰਹੇ ਹਨ ਅਤੇ ਵੋਟਰਾਂ ਵਲੋਂ ਉਹਨਾਂ ਨੂੰਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ।

ਇਸ ਮੌਕੇ ਉਹਨਾਂ ਦੇ ਨਾਲ ਜੀ ਪੀ ਸਿੰਘ, ਕਮਲ ਸ਼ਰਮਾ, ਮਨਿੰਦਰ ਕੌਰ, ਸੁਜਾਤਾ, ਭਾਰਤੀ, ਮਨਪ੍ਰੀਤ , ਬੀ ਬੀ ਸ਼ਰਮਾ, ਸੁਨੀਤਾ ਅਤੇ ਹੋਰ ਵਸਨੀਕ ਹਾਜਿਰ ਸਨ।

Leave a Reply

Your email address will not be published. Required fields are marked *