ਉਪ ਰਾਸ਼ਟਰਪਤੀ ਚੋਣਾਂ ਲਈ 5 ਅਗਸਤ ਨੂੰ ਹੋਵੇਗੀ ਵੋਟਿੰਗ

ਨਵੀਂ ਦਿੱਲੀ, 29 ਜੂਨ (ਸ.ਬ.)  ਚੋਣ ਕਮਿਸ਼ਨ ਵੱਲੋਂ ਉਪ ਰਾਸ਼ਟਰਪਤੀ ਚੋਣਾਂ ਦੀ ਤਾਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ| ਚੋਣ ਕਮਿਸ਼ਨ ਨੇ ਸਵੇਰੇ 11 ਵਜੇ ਪ੍ਰੈਸ ਕਾਨਫਰੰਸ ਕਰ ਕੇ ਤਾਰੀਕਾਂ ਦਾ ਐਲਾਨ ਕੀਤਾ| ਉਪ ਰਾਸ਼ਟਰਪਤੀ ਚੋਣਾਂ ਲਈ ਵੋਟਿੰਗ 5 ਅਗਸਤ ਨੂੰ ਹੋਵੇਗੀ| ਚੋਣਾਂ ਲਈ 4 ਜੁਲਾਈ ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਜਾਵੇਗੀ| ਨਾਮਜ਼ਦਗੀ ਕਰਨ ਲਈ 18 ਜੁਲਾਈ ਦੀ ਤਾਰੀਕ ਹੈ ਅਤੇ ਉਥੇ ਹੀ ਨਾਮਜ਼ਦਗੀ ਜਾਂਚ ਦੀ ਆਖਰੀ ਤਾਰੀਕ 19 ਜੁਲਾਈ ਹੈ| ਨਾਮਜ਼ਦ ਵਾਪਸ ਕਰਨ ਦੀ ਤਾਰੀਕ 21 ਜੁਲਾਈ ਹੈ|
ਜ਼ਿਕਰਯੋਗ ਹੈ ਕਿ ਮੌਜੂਦਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਦਾ ਕਾਰਜਕਾਲ 10 ਅਗਸਤ ਨੂੰ ਖਤਮ ਹੋ ਰਿਹਾ ਹੈ| ਉਹ 2 ਵਾਰ ਤੋਂ ਇਸ ਅਹੁਦੇ ਤੇ ਹਨ| ਰਾਜ ਸਭਾ ਅਤੇ ਲੋਕ ਸਭਾ ਦੇ ਚੁਣੇ ਅਤੇ ਨਾਮਜ਼ਦ ਮੈਂਬਰ ਉਪ ਰਾਸ਼ਟਰਪਤੀ ਦੀ ਚੋਣ ਕਰਦੇ ਹਨ| ਜ਼ਿਕਰਯੋਗ ਹੈ ਕਿ ਉਪ ਰਾਸ਼ਟਰਪਤੀ ਰਾਜ ਸਭਾ ਦਾ ਸਭਾਪਤੀ ਵੀ ਹੁੰਦਾ ਹੈ| ਇਸ ਸਮੇਂ ਦੋਹਾਂ ਸਦਨਾਂ ਦੀ ਕੁੱਲ ਮੈਂਬਰ ਸੰਖਿਆ 790 ਹਨ ਪਰ ਕੁਝ ਸੀਟਾਂ ਖਾਲੀ ਹਨ|

Leave a Reply

Your email address will not be published. Required fields are marked *