ਉਬਰ ਦੇ ਟੈਕਸੀ ਚਾਲਕਾਂ ਵੱਲੋਂ ਦੂਜੇ ਦਿਨ ਵੀ ਸੰਘਰਸ਼ ਜਾਰੀ ਟੈਕਸੀ ਚਾਲਕਾਂ ਨੇ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖਿਆ

ਐਸ.ਏ.ਐਸ.ਨਗਰ, 22 ਦਸੰਬਰ (ਸ.ਬ.) ਉਬੇਰ ਕੰਪਨੀ ਨਾਲ ਜੁੜੇ ਟੈਕਸੀ ਚਾਲਕਾਂ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਅੱਜ ਦੂਜੇ ਦਿਨ ਵੀ             ਫੇਜ਼-8 ਦੇ ਦਸ਼ਹਿਰਾ ਗਰਾਉਂਡ ਵਿਖੇ ਆਪਣੀਆਂ ਗੱਡੀਆਂ ਖੜੀਆਂ ਰੱਖੀਆਂ ਅਤੇ ਉਬੇਰ ਕੰਪਨੀ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ| ਉਬੇਰ ਟੈਕਸੀ ਚਾਲਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਬੇਰ ਕੰਪਨੀ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ, ਉਦੋਂ ਤੱਕ ਸੰਘਰਸ਼ ਜਾਰੀ ਰਖਿਆ ਜਾਵੇਗਾ ਅਤੇ ਸੰਘਰਸ ਨੂੰ ਹੋਰ ਤੇਜ਼ ਕੀਤਾ ਜਾਵੇਗਾ| ਇਸ ਦੌਰਾਨ  ਟੈਕਸੀ ਆਪਰੇਟਰਾਂ ਦੀ ਨੁਸਾਇੰਗੀ ਕਰਨ ਵਾਲੇ ਟ੍ਰਾਈਸਿਟੀ ਟੈਕਸੀ ਉਪਰੇਟਰ ਵੈਲਫੇਅਰ             ਐਸੋਸੀਏਸ਼ਨ ਨੇ ਉਬੇਰ ਕੰਪਨੀ ਵਲੋਂ ਕੀਤੀ ਜਾਂਦੀ ਕਧਿਤੀ ਮਨਮਾਨੀ ਵਿਰੁੱਧ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਰੇਟ ਸੰਬੰਧੀ ਪਾਲਿਸੀ ਬਨਾਉਣ ਦੀ ਮੰਗ ਕੀਤੀ ਹੈ|
ਆਪਣੇ ਪੱਤਰ ਵਿੱਚ ਟ੍ਰਾਈਸਿਟੀ ਵੈਲਫੇਅਰ ਐਸੋਸੀਏਸ਼ਨ ਦੇ                   ਅਹੁਦੇਦਾਰਾਂ ਪ੍ਰਧਾਨ ਰਾਜੇਸ ਕੁਮਾਰ, ਮੀਤ ਪ੍ਰਧਾਨ ਮਨਦੀਪ ਸਿੰਘ ਨੇ ਲਿਖਿਆ ਹੈ ਕਿ ਉਬੇਰ ਕੰਪਨੀ ਟੈਕਸੀਆਂ ਨੂੰ ਆਪਣੇ ਨਾਲ ਜੋੜ ਕੇ ਕੰਮ ਕਰਦੀ ਹੈ, ਪਰ ਹੁਣ ਇਸ ਕੰਪਨੀ ਵਲੋਂ ਬੇਨਿਯਮੀਆਂ ਕਰਕੇ, ਟੈਕਸੀ ਮਾਲਕਾਂ ਦੇ ਇਨਸੈਂਟਿਵ ਘਟਾ ਦਿੱਤੇ ਹਨ, ਜਿਸ ਕਾਰਨ ਉਬੇਰ ਨਾਲ ਜੁੜੇ ਟੈਕਸੀ ਮਾਲਕਾਂ ਵਿੱਚ ਰੋਸ ਦੀ ਲਹਿਰ ਫੈਲ ਗਈ ਹੈ|  ਉਹਨਾਂ ਕਿਹਾ ਕਿ           ਉਬੇਰ ਕੰਪਨੀ  ਵੱਲੋਂ ਟੈਕਸੀ ਮਾਲਕਾਂ ਨੂੰ ਇਹ ਲਾਲਚ ਦੇ ਕੇ ਨਵੀਆਂ ਗੱਡੀਆਂ ਲੈਣ ਲਈ ਉਕਸਾਇਆ ਜਾਂਦਾ ਹੈ ਕਿ ਇਸ ਕੰਪਨੀ ਵਿੱਚ ਟੈਕਸੀ ਲਗਾਉਣ ਬਦਲੇ ਉਨ੍ਹਾਂ ਨੂੰ ਘੱਟ ਘੱਟ 1,00,000 ਰੁਪਏ ਪ੍ਰਤੀ ਮਹੀਨਾ ਬਚੇਗਾ| ਇਨ੍ਹਾਂ ਵੱਲੋਂ ਟੈਕਸੀ ਮਾਲਕਾਂ ਨੂੰ ਇਨਸੈਂਟਿਵ ਦਾ ਲਾਲਚ ਦੇ ਕੇ ਇਸ ਤਰ੍ਹਾਂ ਦੀਆਂ ਨਵੀਆਂ ਗੱਡੀਆਂ ਲੈਣ ਲਈ ਉਕਸਾਇਆ ਜਾਂਦਾ ਹੈ| ਇੱਥੇ ਇਹ ਜਿਕਰਯੋਗ ਹੈ ਕਿ ਇਸ ਕੰਪਨੀ ਵੱਲੋਂ ਇਕ ਲੱਖ ਰੁਪਏ ਪ੍ਰਤੀ ਮਹੀਨਾ ਦੇਣ ਬਾਰੇ ਅਖਬਾਰ ਵਿੱਚ ਇਸ਼ਤਿਹਾਰ ਵੀ ਦਿੱਤੇ ਹੋਏ ਹਨ|
ਉਹਨਾਂ ਕਿਹਾ ਕਿ ਟੈਕਸੀ ਮਾਲਕਾਂ ਨੇ ਉਕਤ ਕੰਪਨੀ ਦੀਆਂ ਗੱਲਾਂ ਦੇ ਝਾਂਸੇ ਵਿੱਚ ਆ ਕੇ ਗੱਡੀਆਂ ਖਰੀਦ ਲਈਆਂ ਜਿਨ੍ਹਾਂ ਵਿਚੋਂ ਜਿਆਦਾਤਰ ਕਿਸ਼ਤਾਂ ਤੇ ਹਨ| ਬਾਅਦ ਵਿੱਚ ਉਕਤ ਕੰਪਨੀ ਨੇ ਬਿਨ੍ਹਾਂ ਕੁਝ ਦੱਸੇ ਆਪਣੀ ਮਨਮਰਜੀ ਅਨੁਸਾਰ ਪਾਲਿਸੀ ਵਿੱਚ ਤਬਦੀਲੀਆਂ ਲਿਆ ਕੇ ਟੈਕਸੀ ਮਾਲਕਾਂ ਦਾ ਇਨਸੈਂਟਿਵ ਘਟਾ ਦਿੱਤਾ ਜਿਸ ਦੇ ਮਾਲਕਾਂ ਨੂੰ 10,000 ਪ੍ਰਤੀ ਮਹੀਨਾਂ ਤੋਂ ਵੱਧ ਨਹੀਂ ਬਚ ਰਿਹਾ ਅਤੇ ਇਸ ਤਰ੍ਹਾਂ ਟੈਕਸੀ ਮਾਲਕਾਂ ਨੂੰ ਆਪਣੀਆਂ ਗੱਡੀਆਂ ਦੀਆਂ ਕਿਸ਼ਤਾਂ ਤੱਕ ਵੀ ਦੇਣੀਆਂ ਮੁਸ਼ਕਿਲ ਹੋ ਗਈਆਂ ਹਨ| ਇਨ੍ਹਾਂ ਟੈਕਸੀ ਮਾਲਕਾਂ ਦੇ ਘਰ ਅਤੇ ਪਰਿਵਾਰਿਕ ਮੈਂਬਰਾਂ ਦੀ ਹਾਲਤ ਬਹੁਤ ਪਤਲੀ ਹੋ ਗਈ ਹੈ ਜਿਸ ਦੀ ਸਿੱਧੀ ਜਿੰਮੇਵਾਰੀ ਉਕਤ ਕੰਪਨੀ ਦੀ ਹੈ|
ਉਹਨਾਂ ਕਿਹਾ ਕਿ ਉਕਤ ਉਬੇਰ ਕੰਪਨੀ ਇਕ ਪਾਸੇ ਤਾਂ ਟੈਕਸੀ ਮਾਲਕਾਂ ਨੂੰ ਆਪਣੇ ਪਾਰਟਨਰ ਦੱਸਦੀ ਹੈ, ਦੂਜੇ ਪਾਸੇ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਸਾਡੇ ਨਾਲ ਕੋਈ ਵੀ ਸਲਾਹ ਨਹੀਂ ਕੀਤੀ ਜਾਂਦੀ ਸਗੋਂ ਸਾਰੇ ਫੈਸਲੇ ਸਾਡੇ ਤੇ ਥੋਪੇ ਜਾਂਦੇ ਹਨ|
ਉਹਨਾਂ ਕਿਹਾ ਕਿ ਉਬੇਰ ਵੱਲੋਂ ਦਿਨ-ਬ-ਦਿਨ ਹੋਰ ਨਵੀਆਂ ਗੱਡੀਆਂ ਪਾਈਆਂ ਜਾ ਰਹੀਆਂ ਹਨ| ਜਿਸ ਕਰਕੇ ਮੌਜੂਦਾ ਟੈਕਸੀ ਮਾਲਕਾਂ ਦਾ ਹੋਰ ਵੀ ਜਿਆਦਾ ਨੁਕਸਾਨ ਹੋ ਰਿਹਾ ਹੈ| ਇਸ ਵਜ੍ਹਾ ਕਰਕੇ ਚੰਡੀਗੜ੍ਹ ਵਿੱਚ ਟ੍ਰੈਫਿਕ ਦੀ ਸਮੱਸਿਆ ਵੀ ਹੋਰ ਜਿਆਦਾ ਵਧ ਰਹੀ ਹੈ| ਦੂਜੇ ਪਾਸੇ ਚੰਡੀਗੜ੍ਹ ਟ੍ਰੈਫਿਕ ਪੁਲੀਸ ਵੀ ਟੈਕਸੀ ਮਾਲਕਾਂ ਦੇ ਚਲਾਨ ਕੱਟਦੀ ਹੈ ਅਤੇ ਇਸ ਲਈ ਮੁਖ ਜਿੰਮੇਵਾਰੀ ਕੰਪਨੀ ਉਬੇਰ ਵਿਰੁੱਧ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ|
ਪੱਤਰ ਦੇ ਅੰਤ ਵਿੱਚ ਉਹਨਾਂ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਚੰਡੀਗੜ੍ਹ ਪ੍ਰਸਾਸ਼ਨ ਐਸ ਟੀ ਏ ਵੱਲੋਂ ਉਕਤ ਕੰਪਨੀ ਵਿਰੁੱਧ ਯੋਗ ਕਾਰਵਾਈ ਕਰਦੇ ਹੋਏ ਟੈਕਸੀ ਮਾਲਕਾਂ ਨੂੰ ਉਬੇਰ ਕੰਪਨੀ ਦੀ ਇਸ ਤਾਨਾਸ਼ਾਹੀ ਤੋਂ ਬਚਾਇਆ ਜਾਵੇ ਉਬੇਰ ਕੰਪਨੀ ਵੱਲੋਂ ਕੀਤੀ ਜਾਂਦੀ ਧੱਕੇਸ਼ਾਹੀ, ਮਨਮਰਜੀ ਚਲਾਉਣ, ਗੁੰਮਰਾਹ ਕਰਕੇ ਨਵੀਂ ਗੱਡੀਆਂ ਕੰਪਨੀ ਵਿੱਚ ਲਗਵਾਉਣ, ਟੈਕਸੀ ਮਾਲਕਾਂ ਦੇ ਇਨਸੈਂਟਿਵ ਘਟਾਉਣ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਟੈਕਸੀ ਮਾਲਕਾਂ ਨੂੰ ਬਚਾਉਣ ਖਾਤਰ ਕੰਪਨੀ ਵੱਲੋਂ ਫਿਕਸ ਰੇਟ ਸੰਬੰਧੀ ਪਾਲਿਸੀ ਬਣਾਈ ਜਾਵੇ| ਇਸੇ ਦੌਰਾਨ ਹਲਕਾ ਵਿਧਾਇਕ ਸ੍ਰ.ਬਲਬੀਰ ਸਿੰਘ ਸਿੱਧੂ ਨੇ ਵੀ ਟੈਕਸੀ ਚਾਲਕਾਂ ਕੋਲ ਪਹੁੰਚ ਕੇ ਉਹਨਾਂ ਦੇ ਹੱਕ ਵਿੱਚ ਆਵਾਜ ਬੁਲੰਦ ਕੀਤੀ|

Leave a Reply

Your email address will not be published. Required fields are marked *