ਉਮੇਸ਼ ਯਾਦਵ ਦੀ ਫਿੱਟਨੈਸ ਨੂੰ ਲੈ ਕੇ ਜ਼ਹੀਰ ਖਾਨ ਨੇ ਦਿੱਤੀ ਵਿਸ਼ੇਸ਼ ਸਲਾਹ

ਨਵੀਂ ਦਿੱਲੀ, 1 ਅਪ੍ਰੈਲ (ਸ.ਬ.) ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਨੇ ਘਰੇਲੂ ਟੈਸਟ ਸੈਸ਼ਨ ਵਿੱਚ ਭਾਰਤੀ ਟੀਮ ਦੀ ਸਫਲਤਾ ਵਿੱਚ ਉਮੇਸ਼ ਯਾਦਵ ਦੇ ਯੋਗਦਾਨ ਨੂੰ ਬਿਹਤਰੀਨ ਦਸਦੇ ਹੋਏ ਸੁਝਾਅ ਦਿੱਤਾ ਕਿ ਅਭਿਆਸ ਸੈਸ਼ਨਾਂ ਵਿੱਚ ਫਿੱਟਨੈਸ ਦਾ ਪੱਧਰ ਬਰਕਰਾਰ ਰੱਖਣ ਦੇ ਲਈ ਮੈਚ ਖੇਡਣ ਤੋਂ ਬਿਹਤਰ ਕੋਈ ਬਦਲ ਨਹੀਂ ਹੈ|
ਆਈ.ਪੀ.ਐਲ. ਵਿੱਚ ਦਿੱਲੀ ਡੇਅਰਡੇਵਿਲਸ ਦੇ ਕਪਤਾਨ ਜ਼ਹੀਰ ਖਾਨ ਨੇ ਵਿਦੇਸ਼ੀ ਖਿਡਾਰੀਆਂ ਪੈਟ ਕਮਿੰਸ ਅਤੇ ਕਾਗਿਸੋ ਰਬਾਡਾ ਦੇ ਟੀਮ ਨਾਲ ਜੁੜਨ ਦੇ ਮੌਕੇ ਤੇ ਕਿਹਾ ਕਿ ਭਾਰਤ ਦੇ ਘਰੇਲੂ ਸੈਸ਼ਨ ਵਿੱਚ ਸਪਿਨਰਾਂ ਨੇ ਮੁੱਖ ਭੂਮਿਕਾ ਨਿਭਾਈ ਜਦੋਂਕਿ      ਤੇਜ਼ ਗੇਂਦਬਾਜ਼ਾਂ ਦਾ ਯੋਗਦਾਨ ਵੀ ਸ਼ਾਨਦਾਰ ਸੀ| ਜਦੋਂ ਤੁਹਾਡੇ ਕੋਲ ਲਗਾਤਾਰ 140 ਦੀ ਰਫਤਾਰ ਨਾਲ   ਗੇਂਦਬਾਜ਼ੀ ਕਰਨ ਵਾਲੇ ਗੇਂਦਬਾਜ਼ ਹੋਣ ਤਾਂ ਉਸ ਦੇ ਫਾਇਦੇ ਮਿਲਦੇ ਹਨ| ਉਮੇਸ਼ ਦਾ ਪ੍ਰਦਰਸ਼ਨ ਬਿਹਤਰੀਨ ਸੀ ਕਿਉਂਕਿ ਉਹ ਗੇਂਦ ਨੂੰ ਰਿਵਰਸ ਕਰਾ ਸਕਦਾ ਹੈ| ਗੇਂਦ ਪੁਰਾਣੀ ਹੋਣ ਦੇ ਬਾਅਦ ਤੁਹਾਨੂੰ ਅਜਿਹੇ ਗੇਂਦਬਾਜ਼ ਚਾਹੀਦੇ ਸਨ ਜੋ ਉਸ ਨੂੰ ਰਿਵਰਸ ਕਰਾ ਸਕਣ|

Leave a Reply

Your email address will not be published. Required fields are marked *