ਉਲੂਰੂ ਨੇੜੇ ਹੈਲੀਕਾਪਟਰ ਹਾਦਸਾਗ੍ਰਸਤ, 4 ਜ਼ਖਮੀ

ਸਿਡਨੀ , 18 ਜਨਵਰੀ (ਸ.ਬ.) ਆਸਟ੍ਰੇਲੀਆ ਵਿਚ ਉਲੂਰੂ ਦੇ ਸੂਰਜ ਡੁੱਬਣ ਦੇ ਨਜ਼ਾਰੇ ਦਾ ਆਯੋਜਨ ਕਰਨ ਵਾਲਾ ਇਕ ਹੈਲੀਕਾਪਟਰ ਐਮਰਜੈਂਸੀ ਲੈਡਿੰਗ ਦੌਰਾਨ ਹਾਦਸਾਗ੍ਰਸਤ ਹੋ ਗਿਆ| ਇਸ ਹਾਦਸੇ ਵਿਚ ਪਾਇਲਟ ਅਤੇ ਇਕ ਯਾਤਰੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ| ਕੱਲ ਸ਼ਾਮ 6 ਵਜੇ ਦੇ ਕਰੀਬ ਸਿੰਗਲ ਇੰਜਣ ਰੌਬਿਨਸਨ 44 ਹੈਲੀਕਾਪਟਰ ਯੇਲਾਰਾ ਦੇ ਪੱਛਮ ਵੱਲ 1.5 ਕਿਲੋਮੀਟਰ ਵਿਚ ਹਾਦਸਾਗ੍ਰਸਤ ਹੋਇਆ| ਹੈਲੀਕਾਪਟਰ ਵਿਚ ਸਵਾਰ ਹੋਰ ਦੋ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ| ਬੁਰੀ ਤਰ੍ਹਾਂ ਜ਼ਖਮੀ ਹੋਏ ਪਾਇਲਟ ਅਤੇ 32 ਸਾਲਾ ਯਾਤਰੀ ਨੂੰ ਰੋਇਲ ਐਡੀਲੇਡ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ| ਟੂਰ ਕੰਪਨੀ ਦੀਆਂ ਪ੍ਰੋਫੈਸ਼ਨਲ ਹੈਲੀਕਾਪਟਰ ਸਰਵਿਸਿਜ਼ ਨੇ ਕਿਹਾ ਕਿ ਉਡਾਣ ਭਰਨ ਮਗਰੋਂ ਜਹਾਜ਼ ਵਿਚ ਤਕਨੀਕੀ ਖਰਾਬੀ ਆ ਗਈ ਸੀ| ਪੁਲੀਸ ਮੁਤਾਬਕ ਆਸਟ੍ਰੇਲੀਆ ਦੇ ਆਵਾਜਾਈ ਸੁਰੱਖਿਆ ਬਿਊਰੋ ਨੂੰ ਇਸ ਹਾਦਸੇ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ|

Leave a Reply

Your email address will not be published. Required fields are marked *