ਉਲੰਪਿਕ ਤੇ ਅੱਤਵਾਦ ਦਾ ਪਰਛਾਵਾਂ, ਬ੍ਰਾਜ਼ੀਲ ਵਿਚ ਸੁਰੱਖਿਆ ਦੇ ਸਖਤ ਪ੍ਰਬੰਧ

ਰੀਓ, 20 ਜੁਲਾਈ (ਸ.ਬ.) ਬ੍ਰਾਜ਼ੀਲ ਦੇ ਰੀਓ ਡੀ ਜੇਨੇਰੀਓ ਸ਼ਹਿਰ ਵਿਚ ਅਗਲੇ ਮਹੀਨੇ ਹੋਣ ਵਾਲੀਆਂ ਉਲੰਪਿਕ ਖੇਡਾਂ ਤੇ ਅੱਤਵਾਦੀ ਹਮਲੇ ਦੇ ਖਤਰੇ ਦੇ ਮੱਦੇਨਜ਼ਰ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਜਾ ਰਹੇ ਹਨ| ਓਲੰਪਿਕ ਖੇਡਾਂ ਦੇ ਸ਼ੁਰੂ ਹਣ ਵਿਚ ਸਿਰਫ ਤਿੰਨ ਹਫਤਿਆਂ ਦਾ ਸਮਾਂ ਬਾਕੀ ਹੈ ਅਤੇ ਹਾਲ ਹੀ ਵਿਚ ਬ੍ਰਾਜ਼ੀਲ ਦੇ ਇਕ ਇਸਲਾਮਿਕ ਸਮੂਹ ਵੱਲੋਂ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ. ਐਸ. ਆਈ. ਐਸ.) ਪ੍ਰਤੀ ਸਮਰਪਣ ਦਿਖਾਏ ਜਾਣ ਤੋਂ ਬਾਅਦ ਸੁਰੱਖਿਆ ਵਿਭਾਗ ਹੋਰ ਵੀ ਚੌਕਸ ਹੋ ਗਿਆ ਹੈ|
ਬ੍ਰਾਜ਼ੀਲ ਦੇ ਇੰਟਰਨੈਟ ਤੇ ਨਜ਼ਰ ਰੱਖਣ ਵਾਲੇ ਖੁਫੀਆ ਵਿਭਾਗ ਅਨੁਸਾਰ ਖੁਦ ਨੂੰ ‘ਅੰਸਾਰ ਅਲ-ਖਲੀਫਾ’ ਸਮੂਹ ਕਹਿਣ ਵਾਲੇ ਬ੍ਰਾਜ਼ੀਲ ਦੇ ਇਕ ਸੰਗਠਨ ਨੇ ਟੈਲੀਗ੍ਰਾਮ ਐਪ ਰਾਹੀਂ ਸੰਦੇਸ਼ ਭੇਜਿਆ ਅਤੇ ਆਈ. ਐਸ. ਆਈ. ਐਸ. ਦੇ ਨੇਤਾ ਅਬੁ ਬਕਰ ਅਲ ਬਗਦਾਦੀ ਦੇ ਕਦਮਾਂ ਤੇ ਚੱਲਣ ਦਾ ਵਚਨ ਲਿਆ| ਇਸ ਸੰਗਠਨ ਨੇ ਬਗਦਾਦੀ ਦੇ ਸਿਧਾਂਤਾਂ ਨੂੰ ਬੜ੍ਹਾਵਾ ਦੇਣ ਲਈ ਅਰਬੀ, ਅੰਗਰੇਜੀ ਅਤੇ ਪੁਰਤਗਾਲੀ ਵਿਚ ਉਸ ਦਾ ਗੁਣਗਾਣ ਕੀਤਾ| ਪਿਛਲੇ ਹਫਤੇ ਫਰਾਂਸ ਦੇ ਨੀਸ ਸ਼ਹਿਰ ਵਿਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਉਲੰਪਿਕ ਖੇਡਾਂ ਤੇ ਅੱਤਵਾਦੀ ਹਮਲਾ ਹੋਣ ਦਾ ਖਤਰਾ ਹੋਰ ਵੀ ਵਧ ਗਿਆ ਹੈ| ਇਸ ਦੇ ਮੱਦੇਨਜ਼ਰ ਪੁਲਸ ਅਤੇ ਫੌਜੀਆਂ ਨੇ ਖੇਡ ਸਹੂਲਤਾਂ ਵਾਲੇ ਖੇਤਰਾਂ ਅਤੇ ਆਵਾਜਾਈ ਮਾਰਗਾਂ ਦੇ ਨਜਦੀਕ ਸੁਰੱਖਿਆ ਦੇ ਲਿਹਾਜ ਨਾਲ ਇਕ ਮਾਕ ਡ੍ਰਿਲ ਅਭਿਆਸ ਵੀ ਕੀਤਾ| ਪੰਜ ਅਗਸਤ ਨੂੰ ਸ਼ੁਰੂ ਹੋਣ ਵਾਲੀਆਂ ਉਲੰਪਿਕ ਖੇਡਾਂ ਵਿਚ ਪੰਜ ਲੱਖ ਵਿਦੇਸ਼ੀ ਸੈਲਾਨੀਆਂ ਦੇ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ| ਵੱਡੇ ਪੱਧਰ ਤੇ ਹੋਣ ਵਾਲੀਆਂ ਉਨ੍ਹਾਂ ਖੇਡਾਂ ਵਿਚ ਕਿਸੀ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਵੱਡੇ ਪੱਧਰ ਤੇ ਸੁਰੱਖਿਆ ਪ੍ਰਬੰਧ ਕੀਤੇ ਜਾਂਦੇ ਹਨ ਪਰ ਇਸ ਵਾਰ ਅੱਤਵਾਦੀ ਹਮਲੇ ਦੀ ਖਤਰੇ ਨੂੰ ਦੇਖਦੇ ਹੋਏ ਇਹ ਸੁਰੱਖਿਆ ਪ੍ਰਬੰਧ ਉੱਚ-ਕੋਟੀ ਦੇ ਹੋਣਗੇ|

Leave a Reply

Your email address will not be published. Required fields are marked *