ਉੜੀਸਾ: ਪਿਕਨਿਕ ਮਨਾ ਕੇ ਪਰਤ ਰਹੇ ਸੈਲੀਨੀਆਂ ਦੀ ਵਾਪਸ ਆਉਂਦਿਆਂ ਕਿਸ਼ਤੀ ਡੁੱਬਣ ਨਾਲ 9 ਵਿਅਕਤੀਆਂ ਦੀ ਮੌਤ

ਉੜੀਸਾ, 3 ਜਨਵਰੀ (ਸ.ਬ.) ਇੱਥੋਂ ਦੇ ਕੇਂਦਰਪਾੜਾ ਜ਼ਿਲ੍ਹੇ ਦੀ ਮਹਾਨਦੀ ਵਿੱਚ ਪਿਕਨਿਕ ਮਨਾ ਕੇ ਵਾਪਸ ਆ ਰਹੇ ਲੋਕਾਂ ਦੀ ਕਿਸ਼ਤੀ ਡੁੱਬਣ ਨਾਲ 9 ਵਿਅਕਤੀਆਂ ਦੀ ਮੌਤ ਹੋ ਗਈ| ਕੇਂਦਰਪਾੜਾ ਦੇ ਕਲੈਕਟਰ ਡੀ. ਸਤਪਥੀ ਨੇ ਦੱਸਿਆ ਕਿ 10 ਲੋਕਾਂ ਨੂੰ ਲਿਜਾ ਰਹੀ ਮਨੀਸ਼ੀਕ੍ਰਿਤ ਕਿਸ਼ਤੀ ਮਹਾਨਦੀ ਵਿੱਚ ਡੁੱਬ ਗਈ|
ਉਨ੍ਹਾਂ ਦਸਿਆ ਕਿ,”9 ਲਾਸ਼ਾਂ ਕੱਢ ਲਈਆਂ ਗਈਆਂ ਹਨ ਜਦੋਂ ਕਿ ਇਕ ਹੋਰ ਲਾਪਤਾ ਹੈ| ਬਚਾਅ ਮੁਹਿੰਮ ਲਈ ਫਾਇਰ ਬ੍ਰਿਗੇਡ ਕਰਮਚਾਰੀ ਅਤੇ ਉੜੀਸਾ ਆਫ਼ਤ ਤੇਜ਼ ਕਾਰਵਾਈ ਫੋਰਸ (ਓ.ਡੀ.ਆਰ.ਐਫ.) ਦੇ ਮੈਂਬਰ ਮੌਕੇ ਤੇ ਪੁੱਜ ਗਏ ਹਨ|”
ਜ਼ਿਕਰਯੋਗ ਹੈ ਕਿ ਸਾਰੇ ਪੀੜਤ ਨਵੇਂ ਸਾਲ ਮੌਕੇ ਹੁਕੀਟੋਲਾ ਤੋਂ ਪਿਕਨਿਕ ਮਨਾ ਕੇ ਆ ਰਹੇ ਸਨ| ਪੀੜਤ ਜਗਤਸਿੰਘਪੁਰ ਜ਼ਿਲ੍ਹੇ ਦੇ ਕੁਜਾਂਗ ਇਲਾਕੇ ਦੇ ਰਹਿਣ ਵਾਲੇ ਸਨ| ਅਧਿਕਾਰੀ ਨੇ ਦੱਸਿਆ ਕਿ ਇਲਾਕੇ ਵਿੱਚ ਹਨ੍ਹੇਰੇ ਅਤੇ ਜ਼ਿਆਦਾ ਸਰਦੀ ਹੋਣ ਕਾਰਨ ਬਚਾਅ ਮੁਹਿੰਮ ਪ੍ਰਭਾਵਿਤ ਹੋ ਸਕਦੀ ਹੈ|

Leave a Reply

Your email address will not be published. Required fields are marked *