ਉੜੀਸਾ: 30 ਫੁੱਟ ਡੂੰਘੀ ਖੱਡ ਵਿੱਚ ਡਿੱਗੀ ਬੱਸ, 2 ਵਿਅਕਤੀਆਂ ਦੀ ਮੌਤ, 30 ਜ਼ਖਮੀ

ਉੜੀਸਾ, 13 ਅਪ੍ਰੈਲ (ਸ.ਬ.) ਉੜੀਸਾ ਵਿੱਚ ਅੱਜ ਇਕ ਭਿਆਨਕ ਹਾਦਸਾ ਹੋ ਗਿਆ| ਨੈਸ਼ਨਲ ਹਾਈਵੇਅ 26 ਤੋਂ ਜਾ ਰਹੀ ਇਕ ਯਾਤਰੀ ਬੱਸ ਅਚਾਨਕ 30 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ| ਇਸ ਹਾਦਸੇ ਵਿਚ ਹੁਣ ਤੱਕ 2 ਵਿਅਕਤੀਆਂ ਦੀ ਮੌਤ ਅਤੇ 30 ਵਿਅਕਤੀ ਜ਼ਖਮੀ ਹੋਣ ਦੀ ਪੁਸ਼ਟੀ ਹੋਈ ਹੈ| ਹਾਦਸੇ ਦੀ ਜਾਣਕਾਰੀ ਮਿਲਦੇ ਹੀ ਮੌਕੇ ਤੇ ਪੁੱਜੀ ਪੁਲੀਸ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ| ਅੱਜ ਸਵੇਰੇ ਜਦੋਂ ਇਹ ਯਾਤਰੀ ਬੱਸ ਨੈਸ਼ਨਲ ਹਾਈਵੇਅ ਤੋਂ ਗੁਜ਼ਰ ਰਹੀ ਹੋਵੇਗੀ ਤਾਂ ਡਰਾਈਵਰ ਨੇ ਗੱਡੀ ਤੇ ਕੰਟਰੋਲ ਖੋਹ ਦਿੱਤਾ ਹੋਵੇਗਾ, ਜਿਸ ਦੇ ਕਾਰਨ ਇਹ ਹਾਦਸਾ ਹੋ ਗਿਆ| ਇਸ ਗੱਲ ਦੀ ਪੁਸ਼ਟੀ ਹੋ ਸਕੀ ਹੈ ਕਿ ਆਖ਼ਰਕਾਰ ਇਹ ਹਾਦਸਾ ਕਿਸ ਤਰ੍ਹਾਂ ਹੋਇਆ ਹੈ|

Leave a Reply

Your email address will not be published. Required fields are marked *