ਉੱਘੇ ਪੰਜਾਬੀ ਲੇਖਕ ਡਾ. ਕੁਲਦੀਪ ਸਿੰਘ ਧੀਰ ਦਾ ਦੇਹਾਂਤ


ਚੰਡੀਗੜ੍ਹ, 17 ਅਕਤੂਬਰ (ਸ.ਬ.) ਉੱਘੇ ਪੰਜਾਬੀ ਲੇਖਕ, ਚਿੰਤਕ, ਆਲੋਚਕ ਅਤੇ ਗਿਆਨ-ਸਾਹਿਤ ਦੇ ਮਾਹਿਰ ਡਾ. ਕੁਲਦੀਪ ਸਿੰਘ ਧੀਰ ਸਦੀਵੀ ਵਿਛੋੜਾ ਦੇ ਗਏ ਹਨ| ਇੱਕ ਇੰਜੀਨੀਅਰ ਵਜੋਂ ਆਪਣਾ ਕੈਰੀਅਰ ਆਰੰਭ ਕਰਨ ਵਾਲੇ ਡਾ. ਧੀਰ ਬਾਅਦ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੰਜਾਬੀ ਦੇ ਪ੍ਰੋਫ਼ੈਸਰ ਅਤੇ ਡੀਨ ਭਾਸ਼ਾ ਫ਼ੈਕਲਟੀ ਤੇ ਅਕਾਦਮਿਕ ਮਾਮਲੇ ਦੇ ਉੱਚ ਅਹੁਦਿਆਂ ਉੱਪਰ ਰਹੇ| ਉਨ੍ਹਾਂ ਨੇ ਪੰਜਾਬੀ ਭਾਸ਼ਾ ਵਿੱਚ ਵਿਗਿਆਨ ਸਾਹਿਤ ਲਿਖਣ ਦੀ ਪਿਰਤ ਨੂੰ ਅਮੀਰ ਬਣਾਇਆ| ਉਨ੍ਹਾਂ ਨੇ ਪੰਜਾਬੀ ਵਿੱਚ ਨਾਟ-ਸਾਹਿਤ, ਗੁਰਬਾਣੀ ਅਤੇ ਸਿੱਖ ਧਰਮ ਦਰਸ਼ਨ ਬਾਰੇ ਮਹੱਤਵਪੂਰਨ ਆਲੋਚਨਾ ਪੁਸਤਕਾਂ ਲਿਖੀਆਂ| ਉਨ੍ਹਾਂ ਦੇ ਲਿਖੇ ਸਾਹਿਤਕ ਰੇਖਾ-ਚਿੱਤਰ ਅਤੇ ਵਿਗਿਆਨੀਆਂ ਦੇ ਜੀਵਨ ਬੜੇ ਮਕਬੂਲ ਹੋਏ|
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਡਾ. ਕੁਲਦੀਪ ਸਿੰਘ ਧੀਰ ਦਾ ਸਦੀਵੀ ਵਿਛੋੜਾ ਪੰਜਾਬੀ ਸਾਹਿਤ ਲਈ ਵੱਡਾ ਘਾਟਾ ਹੈ| ਕੇਂਦਰੀ ਪੰਜਾਬੀ ਲੇਖਕ ਸਭਾ ਡਾ. ਕਲਦੀਪ ਸਿੰਘ ਧੀਰ ਦੇ ਪਰਿਵਾਰ ਅਤੇ ਸਨੇਹੀਆਂ ਨਾਲ ਆਪਣੀ ਹਾਰਦਿਕ ਸੰਵੇਦਨਾ ਸਾਂਝੀ ਕਰਦੀ ਹੈ|

Leave a Reply

Your email address will not be published. Required fields are marked *