ਉੱਤਰਾਖੰਡ: ਖੱਡ ਵਿੱਚ ਡਿੱਗੀ ਰੋਡਵੇਜ਼ ਬੱਸ, 10 ਵਿਅਕਤੀਆਂ ਦੀ ਮੌਤ, 9 ਜ਼ਖਮੀ

ਦੇਹਰਾਦੂਨ, 19 ਜੁਲਾਈ (ਸ.ਬ.) ਉਤਰਾਖੰਡ ਵਿੱਚ ਚੰਬਾ ਉਤਰਕਾਸ਼ੀ ਮਾਰਗ ਤੇ ਕਿਰਗਨੀ ਨੇੜੇ ਅੱਜ ਸਵੇਰੇ ਰਾਜ ਸੜਕ ਟਰਾਂਸਪੋਰਟ ਦੀ ਬੱਸ ਡੂੰਘੀ ਖੱਡ ਵਿੱਚ ਡਿੱਗ ਗਈ, ਜਿਸ ਨਾਲ 10 ਵਿਅਕਤੀਆਂ ਦੀ ਮੌਤ ਹੋ ਗਈ ਅਤੇ 9 ਵਿਅਕਤੀ ਜ਼ਖਮੀ ਹੋ ਗਏ| ਅਧਿਕਾਰਕ ਸੂਤਰਾਂ ਮੁਤਾਬਕ ਬੱਸ ਵਿੱਚ 25 ਯਾਤਰੀ ਸਵਾਰ ਸਨ ਅਤੇ ਕਿਰਗਨੀ ਨੇੜੇ ਇਹ ਬੱਸ 250 ਮੀਟਰ ਡੂੰਘੀ ਖੱਡ ਵਿੱਚ ਡਿੱਗ ਗਈ| ਹਾਦਸੇ ਦੀ ਜਾਣਕਾਰੀ ਮਿਲਦੇ ਹੀ ਕਾਂਦੇਖਾਲ ਅਤੇ ਚੰਬਾ ਥਾਣੇ ਦੀ ਪੁਲੀਸ ਮੌਕੇ ਤੇ ਪੁੱਜੀ ਅਤੇ ਬਚਾਅ ਕਾਰਜ ਸ਼ੁਰੂ ਕੀਤਾ| ਜ਼ਿਲਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਅਤੇ ਫਾਇਰ ਬਿਗ੍ਰੇਡ ਵਿਭਾਗ ਦੀਆਂ ਟੀਮਾਂ ਵੀ ਘਟਨਾ ਸਥਾਨ ਤੇ ਪਹੁੰਚ ਚੁੱਕੀਆਂ ਹਨ| ਚੰਬਾ ਪੁਲੀਸ ਲਾਈਨ ਹੈਲੀਪੈਡ ਤੇ ਹੈਲੀਕਾਪਟਰ ਪੁੱਜ ਚੁੱਕਿਆ ਹੈ| ਸੀ.ਐਮ ਤ੍ਰਿਵੇਂਦਰ ਸਿੰਘ ਰਾਵਤ ਨੇ ਘਟਨਾ ਤੇ ਦੁੱਖ ਪ੍ਰਗਟ ਕੀਤਾ ਹੈ| ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਹੈ|

Leave a Reply

Your email address will not be published. Required fields are marked *