ਉੱਤਰੀ ਕਸ਼ਮੀਰ ਵਿੱਚ ਸ਼ਕਤੀਸ਼ਾਲੀ ਵਿਸਫੋਟਕ ਬਰਾਮਦ

ਸ਼੍ਰੀਨਗਰ, 7 ਸਤੰਬਰ (ਸ.ਬ.) ਸੁਰੱਖਿਆ ਦਸਤਿਆਂ ਨੇ ਉੱਤਰੀ ਕਸ਼ਮੀਰ ਵਿੱਚ ਸੋਪੋਰ-ਕੁਪਵਾੜਾ ਮਾਰਗ ਤੇ ਰੱਖੇ ਗਏ ਸ਼ਕਤੀਸ਼ਾਲੀ ਵਿਸਫੋਟਕ ਦਾ ਸਮੇਂ ਰਹਿੰਦੇ ਪਤਾ ਲਗਾ ਕੇ ਉਸ ਨੂੰ ਨਕਾਰਾ ਕਰ ਦਿੱਤਾ, ਜਿਸ ਨਾਲ ਇਕ ਵੱਡਾ ਹਾਦਸਾ ਟਲ ਗਿਆ| ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸਵੇਰ ਦੇ ਸਮੇਂ ਸੁਰੱਖਿਆ ਦਸਤਾਂ ਦੇ ਗਸ਼ਤੀ ਦਲ ਨੇ ਅਰਮਪੋਰਾ ਦਰਗੁਮੁੱਲਾ ਨੇੜੇ ਕੁਝ ਸ਼ੱਕੀ ਵਸਤੂਆਂ ਦੇਖੀਆਂ|
ਸੁਰੱਖਿਆ ਦਸਤਿਆਂ ਨੇ ਤੁਰੰਤ ਇਸ ਰੁਝੇ ਮਾਰਗ ਤੇ ਦੋਹਾਂ ਪਾਸਿਓਂ ਆਵਾਜਾਈ ਰੋਕ ਦਿੱਤੀ ਅਤੇ ਇਲਾਕੇ ਦੀ ਘੇਰਾਬੰਦੀ ਕੀਤੀ ਅਤੇ ਉੱਥੋਂ ਦੇ ਲੋਕਾਂ ਨੂੰ ਸੁਰੱਖਿਅਤ ਸਥਾਨ ਤੇ ਜਾਣ ਲਈ ਕਿਹਾ| ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੇ ਬੰਬ ਨਕਾਰਾ ਦਸਤੇ ਨੇ ਬਿਨਾਂ ਕਿਸੇ ਨੁਕਸਾਨ ਦੇ ਵਿਸਫੋਟਕ ਨੂੰ ਨਕਾਰਾ ਕਰ ਦਿੱਤਾ| ਉਨ੍ਹਾਂ ਨੇ ਕਿਹਾ ਕਿ ਵਿਸਫੋਟਕ ਦਾ ਸਮੇਂ ਰਹਿੰਦੇ ਪਤਾ ਲੱਗਣ ਅਤੇ ਇਸ ਨੂੰ ਨਕਾਰਾ ਕਰ ਦਿੱਤੇ ਜਾਣ ਕਾਰਨ ਇਕ ਵੱਡਾ ਹਾਦਸਾ ਟਲ ਗਿਆ, ਨਹੀਂ ਤਾਂ ਜਾਨ-ਮਾਲ ਨੂੰ ਕਾਫੀ ਨੁਕਸਾਨ ਪਹੁੰਚ ਸਕਦਾ ਸੀ|

Leave a Reply

Your email address will not be published. Required fields are marked *