ਉੱਤਰੀ ਕੈਮਰੂਨ ਵਿੱਚ ਆਤਮਘਾਤੀ ਹਮਲੇ ਦੌਰਾਨ ਇਕ ਦੀ ਮੌਤ

ਯਾਓਂਡੇ, 23 ਫਰਵਰੀ (ਸ.ਬ.) ਨਾਈਜੀਰੀਆ ਦੇ ਨਾਲ ਲੱਗਦੀ ਕੈਮਰੂਨ ਦੀ ਸਰਹੱਦ ਦੇ ਨੇੜੇ ਇਕ ਆਤਮਘਾਤੀ ਹਮਲੇ ਵਿੱਚ ਘੱਟੋ-ਘੱਟ ਇਕ ਵਿਅਕਤੀ ਦੀ ਮੌਤ ਹੋ ਗਈ ਹੈ| ਇਹ ਜਾਣਕਾਰੀ ਕੈਮਰਨ ਦੇ ਇਕ ਅਧਿਕਾਰੀ ਨੇ ਦਿੱਤੀ|
ਉੱਤਰੀ ਕੈਮਰਨ ਦੇ ਗਵਰਨਰ ਮਿਦਜਿਆਵਾ ਬਾਕਰੀ ਨੇ ਦੱਸਿਆ ਕਿ ਵੋਊਰੋ ਡੋਲੇ ਪਿੰਡ ਵਿੱਚ ਹੋਇਆ ਹਮਲਾ ਬੋਕੋ ਹਰਮ ਅੱਤਵਾਦੀਆਂ ਵੱਲੋਂ ਦੇਸ਼ ਦੇ ਉੱਤਰੀ ਖੇਤਰ ਵਿੱਚ ਕੀਤਾ ਗਿਆ, ਜੋ ਸਭ ਤੋਂ ਤਾਜਾ ਮਾਮਲਾ ਹੈ|
ਇਹ ਅੱਤਵਾਦੀ ਉੱਤਰੀ ਨਾਈਜੀਰੀਆ ਵਿੱਚ ਹਨ ਪਰ ਇਸ ਦਾ ਪ੍ਰਭਾਵ ਸਰਹੱਦ ਪਾਰ ਵੀ ਦੇਖਣ ਨੂੰ ਮਿਲ ਰਿਹਾ ਹੈ| ਬਾਕਰੀ ਨੇ ਦੱਸਿਆ ਕਿ ਸਥਾਨਕ ਰੱਖਿਆ ਸਮੂਹ ਨੇ ਹਮਲੇ ਦੀ ਚਿਤਾਵਨੀ ਦਿੱਤੀ ਸੀ ਪਰ ਇਹ ਜਾਣਕਾਰੀ ਹਮਲਾ ਰੋਕਣ ਲਈ ਠੀਕ ਨਹੀਂ ਸੀ|
ਇਕ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਆਤਮਘਾਤੀ ਹਮਲਾਵਰ 11 ਸਾਲਾਂ ਦਾ ਸੀ ਅਤੇ ਕੈਮਰੂਨ ਦੀ ਫੌਜ ਨੇ ਦੂਜੇ ਆਤਮਘਾਤੀ ਹਮਲਾਵਰ ਦੀ ਤਲਾਸ਼ ਕੀਤੀ ਸੀ| ਅਧਿਕਾਰੀ ਨੇ ਨਾਂ ਗੁਪਤ ਰੱਖਣ ਦੀ ਸ਼ਰਤ ਤੇ ਇਹ ਜਾਣਕਾਰੀ ਦਿੱਤੀ|

Leave a Reply

Your email address will not be published. Required fields are marked *