ਉੱਤਰੀ ਕੈਲੀਫੋਰਨੀਆ ਵਿੱਚ ਹੜ੍ਹ ਆਉਣ ਦਾ ਗੰਭੀਰ ਖਤਰਾ ਬਣਿਆ

ਸੈਨ ਫਰਾਂਸਿਸਕੋ, 21 ਫਰਵਰੀ (ਸ.ਬ.) ਕੈਲੀਫੋਰਨੀਆ ਦੇ ‘ਸੈਨ ਫਰਾਂਸਿਸਕੋ ਬੇਅ ਖੇਤਰ’ ਅਤੇ ਸ਼ਹਿਰ ਦੇ ਹੋਰ ਇਲਾਕਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ ਅਤੇ ਇਸ ਮਗਰੋਂ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ| ਰਾਸ਼ਟਰੀ ਮੌਸਮ ਸੇਵਾ ਨੇ ਕਿਹਾ ਕਿ ਭਾਰੀ ਮੀਂਹ ਪੈ ਸਕਦਾ ਹੈ, ਜਿਸ ਨਾਲ ਮਾਨਟੇਰੇ ਕਾਊਂਟੀ ਦੀ ਕਾਰਮਲ ਨਦੀ ਅਤੇ ਸੈਂਟਾ ਕਲਾਰਾ ਕਾਊਂਟੀ ਦੇ ਕੋਏਟੋ ਕਰੀਕ ਵਿੱਚ ਹੜ੍ਹ ਆਉਣ ਦਾ ਸ਼ੱਕ ਹੈ| ਸੈਨ ਜੋਆਕਵੀਨ ਰਿਵਰ ਕਲੱਬ ਦੇ ਨਿਵਾਸੀ ਪਾਉਲਾ ਮਾਰਟਿਨ ਨੇ ਦੱਸਿਆ ਕਿ ਕਲੱਬ ਹਾਊਸ ਅਤੇ ਚਰਚ ਵਿੱਚ ਸਾਇਰਨ ਲਗਾਏ ਗਏ ਹਨ ਤਾਂ ਕਿ ਇਸ ਰਾਹੀਂ ਲੋਕਾਂ ਨੂੰ ਹੜ੍ਹ ਦੀ ਚਿਤਾਵਨੀ ਦਿੱਤੀ ਜਾ ਸਕੇ| ਮੌਸਮ ਵਿਭਾਗ ਨੇ ਮਾਨਟੇਰੇ ਕਾਊਂਟੀ ਦੇ ਸੋਬਰਾਨੇਸ ਬਰਨ ਇਲਾਕੇ ਵਿੱਚ    ਤੇਜ਼ ਹਵਾਵਾਂ ਚੱਲਣ ਅਤੇ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਹੈ|  ਇਸ ਮੁਤਾਬਕ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਸੈਨ ਫਰਾਂਸਿਸਕੋ ਬੇਅ ਦੇ ਖੇਤਰ ਵਿੱਚ ਪੁੱਜ ਸਕਦੀਆਂ ਹਨ| ਸੈਂਟਾ ਕਰੂਜ਼ ਕਾਊਂਟੀ ਵਿੱਚ 24 ਘੰਟਿਆਂ ਵਿੱਚ 2.8 ਇੰਚ ਤਕ ਦਾ ਮੀਂਹ ਦਰਜ ਕੀਤਾ ਗਿਆ ਹੈ| ਮਰੀਨ ਕਾਊਂਟੀ ਵਿੱਚ 2.3 ਇੰਚ ਤਕ ਦਾ ਮੀਂਹ ਪੈ ਚੁੱਕਾ ਹੈ| ਸੈਨ ਜੋਆਕਵੀਨ ਕਾਊਂਟੀ ਦੇ ਐਮਰਜੈਂਸੀ ਸੇਵਾ ਦਫਤਰ ਦੇ ਬੁਲਾਰੇ ਟਿਮ ਡਾਲੇ ਨੇ ਕਿਹਾ ਕਿ ਸੈਨ ਜੋਆ ਕਵੀਨ ਨਦੀ ਦੇ ਪਾਣੀ ਦਾ ਪੱਧਰ ਚਾਰ ਦਿਨਾਂ ਤਕ ਉੱਚਾ ਰਹਿਣ ਦਾ ਖਦਸ਼ਾ ਹੈ|

Leave a Reply

Your email address will not be published. Required fields are marked *