ਉੱਤਰੀ ਕੋਰੀਆ ਤੋਂ ਪਰਤੇ ਅਮਰੀਕੀ ਵਿਦਿਆਰਥੀ ਦੀ ਮੌਤ

ਵਾਸ਼ਿੰਗਟਨ, 20 ਜੂਨ (ਸ.ਬ)  ਉਤਰੀ ਕੋਰੀਆ ਵਿੱਚ ਜੇਲ ਦੀ ਸਜ਼ਾ ਭੁਗਤ ਕੇ ਪਰਤੇ ਅਮਰੀਕੀ ਵਿਦਿਆਰਥੀ ਆਟੋ ਵਾਰਮਬੀਅਰ ਦੀ ਮੌਤ ਹੋ ਗਈ| ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਨੂੰ ਉਤਰੀ ਕੋਰੀਆ ਦੀ ਕਾਇਰਤਾ ਦੱਸਿਆ ਹੈ| 22 ਸਾਲਾਂ ਵਾਰਮਬੀਅਰ ਉਤਰੀ ਕੋਰੀਆ ਵਿੱਚ 15 ਮਹੀਨੇ ਦੀ ਜੇਲ ਦੀ ਸਜ਼ਾ ਕੱਟ ਕੇ ਆਪਣੇ ਦੇਸ਼ ਪਰਤਿਆ ਸੀ| ਉਤਰੀ ਕੋਰੀਆ ਨੇ ਉਸ ਨੂੰ ਕੋਮਾ ਦੀ ਸਥਿਤੀ ਤੋਂ ਬਾਹਰ ਆਉਣ ਦੇ ਤੁਰੰਤ ਬਾਅਦ ਹੀ ਉਸ ਨੂੰ ਰਿਹਾਅ ਕਰ ਦਿੱਤਾ ਸੀ| ਅਮਰੀਕੀ ਡਾਕਟਰਾਂ ਦਾ ਕਹਿਣਾ ਹੈ ਕਿ ਵਿਦਿਆਰਥੀ ਦੇ ਸਿਰ ਤੇ ਡੂੰਘੀ ਸੱਟ ਲੱਗੀ ਹੈ| ਜਿਸ ਤੋਂ ਬਾਅਦ ਉਸ ਨੂੰ ਸਿਨਸਿਨਾਟੀ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ|
ਟਰੰਪ ਨੇ ਵਿਦਿਆਰਥੀ ਦੀ ਮੌਤ ਤੇ ਟਵਿਟ ਕਰਕੇ ਕਿਹਾ ਕਿਸੇ ਵੀ ਪਰਿਵਾਰ ਲਈ ਘੱਟ ਉਮਰ ਵਿੱਚ ਆਪਣੇ ਬੱਚੇ ਨੂੰ ਖੋਹਣਾ ਕਾਫੀ ਦੁਖਦ ਹੁੰਦਾ ਹੈ| ਵਰਜੀਨੀਆ ਯੁਨੀਵਰਸਿਟੀ ਵਿੱਚ ਪੜ੍ਹਾਈ ਕਰਨ ਵਾਲਾ ਵਿਦਿਆਰਥੀ ਵਾਰਮਬੀਅਰ ਪਿਛਲੇ ਸਾਲ ਦੇ ਸ਼ੁਰੂਆਤ ਵਿੱਚ ਉਤਰੀ ਕੋਰੀਆ ਦੀ ਯਾਤਰਾ ਦੇ ਸਮੇਂ ਇਕ ਹੋਟਲ ਵਿੱਚ ਪ੍ਰਚਾਰ ਚਿੰਨ੍ਹ ਚੋਰੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ| ਉਸ ਨੂੰ 15 ਸਾਲ ਲਈ ਦੀ ਸਜ਼ਾ ਸੁਣਾਈ ਗਈ ਸੀ|

Leave a Reply

Your email address will not be published. Required fields are marked *