ਉੱਤਰੀ ਕੋਰੀਆ ਦਾ ਤਾਜ਼ਾ ਮਿਜ਼ਾਈਲ ਪਰੀਖਣ ਰਿਹਾ ਅਸਫਲ : ਅਮਰੀਕੀ ਫੌਜ

ਵਾਸ਼ਿੰਗਟਨ, 29 ਅਪ੍ਰੈਨ (ਸ.ਬ.) ਉੱਤਰੀ ਕੋਰੀਆ ਅਤੇ ਅਮਰੀਕਾ ਵਿਚਕਾਰ ਵੱਧ ਰਹੇ ਤਣਾਅ ਦਰਮਿਆਨ ਉੱਤਰੀ ਕੋਰੀਆ ਨੇ ਹਾਲ ਹੀ ਵਿੱਚ ਇਕ ਤਾਜ਼ਾ ਮਿਜ਼ਾਈਲ ਪਰੀਖਣ ਕਰਨ ਦੀ ਕੋਸ਼ਿਸ਼ ਕੀਤੀ, ਜੋ ਕਿ ਅਸਫਲ ਸਿੱਧ ਹੋਈ| ਅਮਰੀਕੀ ਫੌਜ ਨੇ ਅੱਜ ਕਿਹਾ ਕਿ ਉਸ ਨੇ ਉਤਰੀ ਕੋਰੀਆ ਦੇ ਤਾਜ਼ੇ ਮਿਜ਼ਾਈਲ ਪਰੀਖਣ ਦੀ ਨਿਗਰਾਨੀ ਕੀਤੀ| ਅਮਰੀਕੀ ਫੌਜ ਮੁਤਾਬਕ ਪਰੀਖਣ ਤੋਂ ਬਾਅਦ ਮਿਜ਼ਾਈਲ ਉਤਰੀ ਕੋਰੀਆ ਦੇ ਖੇਤਰ ਤੋਂ ਬਾਹਰ ਨਹੀਂ ਨਿੱਕਲ ਸਕੀ| ਜਿਸ ਦੇ ਚਲਦਿਆਂ ਅਮਰੀਕਾ ਨੇ ਇਸ ਨੂੰ ਅਸਫਲ ਮਿਜ਼ਾਈਲ ਪਰੀਖਣ ਦੱਸਿਆ ਅਤੇ ਨਾਲ ਹੀ ਕਿਹਾ ਕਿ ਇਸ ਤੋਂ ਉਤਰੀ ਅਮਰੀਕਾ ਨੂੰ ਕੋਈ ਖ਼ਤਰਾ ਨਹੀਂ ਹੈ| ਅਮਰੀਕੀ ਪ੍ਰਸ਼ਾਂਤ ਕਮਾਂਡ ਦੇ ਬੁਲਾਰੇ ਕਮਾਂਡਰ    ਡੇਵ ਬੇਨਹੈਮ ਨੇ ਦੱਸਿਆ ਕਿ ਉਤਰੀ ਕੋਰੀਆ ਨੇ ਸਥਾਨਕ ਸਮੇਂ ਅਨੁਸਾਰ ਲਗਭਗ 10 ਵੱਜ ਕੇ 33 ਮਿੰਟ ਤੇ ਪੁਕਚੇਂਗ ਹਵਾਈ ਅੱਡੇ ਨੇੜੇ ਬੈਲਿਸਟਿਕ ਮਿਜ਼ਾਈਲ ਦਾ ਪਰੀਖਣ ਕੀਤਾ| ਪਛਾਣ ਗੁਪਤ ਰੱਖੇ ਜਾਣ ਦੀ ਸ਼ਰਤ ਤੇ ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਇਸ ਗੱਲ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਤਰੀ ਕੋਰੀਆ ਨੇ ਮੱਧਮ ਦੂਰੀ ਦੀ ਕੇ.ਐਨ-17 ਮਿਜ਼ਾਈਲ ਦਾ ਪਰੀਖਣ ਕੀਤਾ, ਜਿਸ ਵਿੱਚ ਉਡਾਣ ਤੋਂ ਕੁਝ ਹੀ ਮਿੰਟਾ ਬਾਅਦ ਧਮਾਕਾ ਹੋ ਗਿਆ|

Leave a Reply

Your email address will not be published. Required fields are marked *