ਉੱਤਰੀ ਕੋਰੀਆ ਦੇ ਤਾਨਾਸ਼ਾਹ ਨੂੰ ਮਿਲਣਗੇ ਟਰੰਪ, ਮਈ ਵਿੱਚ ਹੋਵੇਗੀ ਮੁਲਾਕਾਤ

ਵਾਸ਼ਿੰਗਟਨ, 9 (ਸ.ਬ.) ਅਮਰੀਕਾ ਅਤੇ ਉਤਰੀ ਕੋਰੀਆ ਵਿਚਕਾਰ ਛਿੜੀ ਜ਼ੁਬਾਨੀ ਜੰਗ ਤੋਂ ਬਾਅਦ ਪਹਿਲੀ ਵਾਰ ਟਰੰਪ ਤੇ ਕਿਮ ਜੋਂਗ ਉਨ ਮੁਲਾਕਾਤ ਕਰਨਗੇ| ਦੱਖਣੀ ਕੋਰੀਆ ਦਾ ਕਹਿਣਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਸਾਲ ਮਈ ਤਕ ਉਤਰੀ ਕੋਰੀਆਈ ਨੇਤਾ ਕਿਮ ਜੋਂਗ ਉਨ ਨੂੰ ਮਿਲਣ ਲਈ ਹਾਮੀ ਭਰ ਦਿੱਤੀ ਹੈ, ਉਥੇ ਹੀ ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਦੋਵੇਂ ਨੇਤਾਵਾਂ ਦੀ ਮੁਲਾਕਾਤ ਹੋਣੀ ਹੈ ਪਰ ਸਮਾਂ ਅਤੇ ਸਥਾਨ ਤੈਅ ਹੋਣਾ ਅਜੇ ਬਾਕੀ ਹੈ| ਦੱਖਣੀ ਕੋਰੀਆ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਚੁੰਗ ਇਉਈ-ਯੋਂਗ ਨੇ ਟਰੰਪ ਅਤੇ ਉਨ੍ਹਾਂ ਦੀ ਰਾਸ਼ਟਰੀ ਸੁਰੱਖਿਆ ਟੀਮ ਦੇ ਨਾਲ ਛੋਟੀ ਜਿਹੀ ਮੁਲਾਕਾਤ ਮਗਰੋਂ ਇਸ ਦੀ ਘੋਸ਼ਣਾ ਕੀਤੀ| ਚੁੰਗ ਉਤਰੀ ਕੋਰੀਆ ਨਾਲ ਹੋਈ ਗੱਲਬਾਤ ਨਾਲ ਅਮਰੀਕਾ ਨੂੰ ਜਾਣੂ ਕਰਵਾਉਣ ਅਤੇ ਪ੍ਰਤੀਨਿਧੀ ਮੰਡਲ ਦੀ ਅਗਵਾਈ ਕਰ ਰਹੇ ਹਨ|
ਬਿਆਨ ਪੜ੍ਹਦੇ ਹੋਏ ਚੁੰਗ ਨੇ ਕਿਹਾ ਕਿ ਉਤਰੀ ਕੋਰੀਆਈ ਨੇਤਾ ਨੇ ਜਿੰਨੀ ਜਲਦੀ ਸੰਭਵ ਹੋ ਸਕੇ, ਰਾਸ਼ਟਰਪਤੀ ਟਰੰਪ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਹੈ| ਚੁੰਗ ਨੇ ਉਤਰੀ ਕੋਰੀਆ ਦੇ ਵਿਵਹਾਰ ਵਿੱਚ ਨਰਮੀ ਆਉਣ ਦਾ ਸਿਹਰਾ ਟਰੰਪ ਦੀ ਅਗਵਾਈ ਅਤੇ ਕੌਮਾਂਤਰੀ ਇਕਜੁੱਟਤਾ ਦੀ ਮਦਦ ਨਾਲ ਅਪਣਾਈ ਗਈ ਵਧੇਰੇ ਦਬਾਅ ਦੀ ਨੀਤੀ ਨੂੰ ਦਿੱਤਾ ਹੈ| ਉਤਰੀ ਕੋਰੀਆਈ ਨੇਤਾ ਨਾਲ ਆਪਣੀ ਬੈਠਕ ਵਿੱਚ ਚੁੰਗ ਨੇ ਕਿਹਾ ਕਿ ਟਰੰਪ ਕੋਰੀਆਈ ਪ੍ਰਾਇਦੀਪ ਦੇ ਪ੍ਰਮਾਣੂ ਨਿਸ਼ਸਤਰੀਕਰਨ ਨੂੰ ਲੈ ਕੇ ਵਚਨਬੱਧ ਹੈ| ਉਨ੍ਹਾਂ ਕਿਹਾ ਕਿ ਕਿਮ ਨੇ ਕਿਹਾ ਹੈ ਕਿ ਉਤਰੀ ਕੋਰੀਆ ਭਵਿੱਖ ਵਿੱਚ ਕਿਸੇ ਪ੍ਰਮਾਣੂ ਜਾਂ ਮਿਜ਼ਾਇਲ ਪ੍ਰੀਖਣ ਤੋਂ ਪਰਹੇਜ਼ ਕਰੇਗਾ| ਉਹ ਸਮਝਦੇ ਹਨ ਕਿ ਉਤਰੀ ਕੋਰੀਆ ਅਤੇ ਅਮਰੀਕਾ ਦੇ ਵਿਚਕਾਰ ਹੋਣ ਵਾਲੀ ਸਾਂਝੀ ਫੌਜ ਮੁਹਿੰਮ ਜਾਰੀ ਰਹਿਣੀ ਚਾਹੀਦੀ ਹੈ| ਉਨ੍ਹਾਂ ਨੇ ਜਿੰਨੀ ਜਲਦੀ ਸੰਭਵ ਹੋ ਸਕੇ ਟਰੰਪ ਨਾਲ ਮਿਲਣ ਦੀ ਇੱਛਾ ਪ੍ਰਗਟ ਕੀਤੀ|

Leave a Reply

Your email address will not be published. Required fields are marked *